ਸਿੰਘੁ ਬਾਰਡਰ ਤੇ ਫਿਰ ਹੋਇਆ ਇਕ 19 ਸਾਲਾਂ ਦਾ ਨੌਜਵਾਨ ਸ਼ਹੀਦ।।

0
180

ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਤਿੰਨ ਮਹੀਨੇ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ।ਜਿੱਥੇ ਅੱਜ ਤਿੰਨ ਮਹੀਨੇ ਪੂਰੇ ਹੋਣ ਤੇ ਨੌਜਵਾਨ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਹੀ ਇਸ ਦੌਰਾਨ ਸਿੰਘੂ ਬਾਰਡਰ ਤੋਂ ਇਕ ਵਾਰ ਫਿਰ ਬੁਰੀ ਖ਼ਬਰ ਆਈ ਹੈ। ਸਿੰਘੂ ਬਾਰਡਰ ‘ਤੇ ਧਰਨੇ ‘ਚ ਸ਼ਾਮਲ ਨੌਜਵਾਨ ਕਿਸਾਨ ਨਵਜੋਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਿਸਾਨ ਨਾਭਾ ਬਲਾਕ ਦੇ ਪਿੰਡ ਖੇਡੀ ਜੱਟਾਂ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 19 ਸਾਲਾਂ ਦੀ ਸੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਮ੍ਰਿਤਕ ਨਵਜੋਤ ਸਿੰਘ ਆਪਣੇ ਪਿੰਡ ਦੇ ਕਿਸਾਨਾਂ ਨਾਲ ਸਿੰਘੂ ਬਾਰਡਰ ‘ਤੇ ਚੱਲ ਰਹੇ ਅੰਦੋਲਨ ‘ਚ ਸ਼ਾਮਲ ਹੋਣ ਲਈ ਗਿਆ ਸੀ। ਪੁੱਤ ਦੀ ਮੌਤ ਦੀ ਖ਼ਬਰ ਨੇ ਮਾਪਿਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕਿਸਾਨੀ ਅੰਦੋਲਨ ਵਿੱਚ ਨੌਜਵਾਨਾਂ ਦੀਆ ਹੋ ਰਹੀਆ ਮੌਤਾ ਨੇ ਪਿੱਛੇ ਪਰਿਵਾਰ ਨੂੰ ਝੰਜੋੜਨ ਲਈ ਮਜ਼ਬੂਰ ਕਰ ਦਿੱਤਾ ਹੈ ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਦੌਰਾਨ ਕਈ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਮੋਦੀ ਸਰਕਾਰ ਖੇਤੀ ਬਿੱਲ ਰੱਦ ਨਾ ਕਰਨ ਦੀ ਜ਼ਿੱਦ ‘ਤੇ ਅੜੀ ਹੋਈ ਹੈ।

ਮ੍ਰਿਤਕ ਨੌਜਵਾਨ ਦਾ ਸੋਨੀਪਤ ਵਿਖੇ ਪੋਸਟਮਾਰਟਮ ਕਰਕੇ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ।ਮ੍ਰਿਤਕ ਨੌਜਵਾਨ ਪਿਛਲੇ ਚਾਰ ਦਿਨਾਂ ਤੋਂ ਧਰਨੇ ਵਿਚ ਸ਼ਾਮਲ ਸੀ ਅਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਜਿਹੜੇ ਹੱਥਾਂ ਨਾਲ ਉਸ ਨੂੰ ਦਿੱਲੀ ਬਾਰਡਰ ਤੇ ਤੋਰ ਰਹੇ ਹਨ ਹੁਣ ਉਹ ਜਿਉਂਦਾ ਵਾਪਸ ਨਹੀਂ ਸਗੋਂ ਉਸ ਦੀ ਮ੍ਰਿਤਕ ਦੇਹ ਘਰ ਵਾਪਸ ਆਵੇਗੀ । ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਇਹ ਨੌਜਵਾਨ ਬਹੁਤ ਹੋਣਹਾਰ ਸੀ ਅਤੇ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਹ ਬਹੁਤ ਹੀ ਦੁਖਦਾਈ ਹੈ ਕਿਉਂਕਿ ਜਦੋਂ ਇਹ ਰਾਤ ਦਾ ਖਾਣਾ ਖਾਇਆ ਅਤੇ ਜਦੋਂ ਸਵੇਰੇ ਵੇਖਿਆ ਤਾਂ ਨੌਜਵਾਨ ਸੁੱਤਾ ਹੀ ਰਹਿ ਗਿਆ । ਲਗਾਤਾਰ ਹੋ ਰਹੀਆਂ ਮੌਤਾਂ ਨੇ ਜਿੱਥੇ ਮਾਤਾ ਪਿਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਕੇਂਦਰ ਸਰਕਾਰ ਨੂੰ ਵੀ ਹੁਣ ਝੁਕ ਜਾਣਾ ਚਾਹੀਦਾ ਹੈ ਅਤੇ ਕਾਲੇ ਕਾਨੂੰਨ ਵਾਪਸ ਲੈ