ਰਾਤ ਦੇ ਸਮੇਂ ਹਾਈਵੇ ਤੇ ਲੁੱਟ ਖੋਹ ਕਰਨ ਵਾਲੇ ਗਰੋਹ ਦਾ ਹੋਇਆ ਪਰਦਾਫਾਸ਼

0
125

ਜ਼ਿਲਾ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਸਰਹਾਲੀ ਦੇ ਹਾਈਵੇ ਰੋਡ ਤੇ ਕੁਝ ਔਰਤਾਂ ਅਤੇ ਕੁੱਝ ਲੁਟੇਰਿਆਂ ਵੱਲੋਂ ਰਾਹ ਚਲਦੇ ਰਾਹਗੀਰਾਂ ਤੋਂ ਹਥਿਆਰਾਂ ਦੀ ਨੋਕ ਤੇ ਜਬਰਨ ਲੁੱਟਖੋਹ ਕਰਦੇ ਸਨ। ਇਹ ਲੁੱਟ ਖੋਹ ਦਾ ਸਾਰਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਇਕ ਵਿਅਕਤੀ ਜੋ ਕਿ ਆਰਮੀ ਚੋਂ ਰਿਟਾਇਰ ਹੋ ਕੇ ਆਪਣੇ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਸਵੇਰੇ ਤੜਕਸਾਰ ਕਰੀਬ 04 ਵਜੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਹਾਈਵੇ ਤੇ ਕੁੱਝ ਲੋਕਾਂ ਨੇ ਉਸ ਵਿਅਕਤੀ ਨੂੰ ਹਥਿਆਰਾਂ ਦੀ ਨੋਕ ਤੇ ਰੋਕਿਆ ਅਤੇ 2500 ਰੁਪਏ ਲੁੱਟ ਲਏ ਅਤੇ ਜਦੋਂ ਸੌ ਵਿਅਕਤੀ ਵੱਲੋਂ ਆਪਣੇ ਨਾਲ ਹੋ ਰਹੀ ਲੁੱਟ ਦਾ ਵਿਰੋਧ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਤਾਂ ਜਦੋਂ ਉਸ ਦਾ ਨਕਾਬ ਉਤਾਰਿਆ ਤਾਂ ਉਹ ਵਿਅਕਤੀ ਨੇੜਲੇ ਪਿੰਡ ਦਾ ਹੀ ਨਿਕਲਿਆ ।

ਜਿਸ ਨੂੰ ਰਿਟਾਇਰ ਆਰਮੀ ਦੇ ਵਿਅਕਤੀ ਨੇ ਪਹਿਚਾਣ ਲਿਆ । ਉੱਧਰ ਦੂਜੇ ਪਾਸੇ ਰਿਟਾਇਰ ਆਰਮੀ ਦੇ ਵਿਅਕਤੀ ਅਤੇ ਲੁਟੇਰਿਆਂ ਦੀ ਹੁੰਦੀ ਆਪਸੀ ਮੁੱਠਭੇੜ ਨੂੰ ਦੇਖ ਕੇ ਰਾਹ ਜਾਂਦੇ ਰਾਹਗੀਰ ਵੀ ਰੁਕਣ ਲੱਗੇ । ਤਾਂ ਰਾਹਗੀਰਾਂ ਨੂੰ ਰੋਕਦਾ ਦੇਖ ਲੁਟੇਰੇ ਤਾਂ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ ਲੇਕਿਨ ਰਾਹਗੀਰਾਂ ਦੀ ਮਦਦ ਨਾਲ ਦੋ ਔਰਤਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ । ਜਿਸ ਵਿਚ ਪੁਲਸ ਵਲੋਂ ਔਰਤਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਲੁੱਟੇ ਲੁਟੇਰੀਆਂ ਔਰਤਾਂ ਨੇ ਮੰਨਿਆ ਕਿ ਉਹ ਹਾਈਵੇ ਤੇ ਭੋਲੇ ਭਾਲੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਤੋਂ ਹਥਿਆਰਾਂ ਦੀ ਨੋਕ ਤੇ ਪੈਸਿਆਂ ਦੀ ਲੁੱਟ ਕਰਦੀਆਂ ਸੀ । ਪੁਲਿਸ ਮੁਤਾਬਕ ਫੜੀਆਂ ਗਈਆਂ ਦੋ ਔਰਤਾਂ ਦੀ ਜਿਹੜੇ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ ਹਨ ਉਨ੍ਹਾਂ ਦੇ ਘਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ।