ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਵਿਵਾਦਿਤ ਬਿਆਨ ਤੇ ਭੜਕੀ ਭਾਜਪਾ

0
231

ਕਿਸਾਨੀ ਸੰਘਰਸ਼ ਨੂੰ ਲੈਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਗਏ ਵਿਵਾਦਿਤ ਤੇ ਭੜਕੇ ਭਾਜਪਾ ਆਗੂ ਨੇ ਗੁਰਦਾਸਪੁਰ ਵਿੱਚ ਰਵਨੀਤ ਬਿੱਟੂ ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਬਿੱਟੂ ਕਿਸਾਨੀ ਸੰਘਰਸ਼ ਦੀ ਆੜ ਹੇਠ ਅਜਿਹੇ ਵਿਵਾਦਿਤ ਬਿਆਨ ਦੇਕੇ ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਉਹਨਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਰਵਨੀਤ ਬਿੱਟੂ ਖਿਆਲਫ ਮਾਮਲਾ ਦਰਜ ਕੀਤਾ ਜਾਵੇ

ਇਸ ਮੌਕੇ ਤੇ ਗੁਰਦਾਸਪੁਰ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂ ਯਸ਼ਪਾਲ ਕੁੰਡਲ ਨੇ ਕਿਹਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਲੋਂ ਕਿਸਾਨੀ ਸੰਘਰਸ਼ ਦੀ ਆੜ ਹੇਠ ਵਿਵਾਦਿਤ ਬਿਆਨ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ‘ਲਾਸ਼ਾ ਵਿਛਾਉਣ’ ਦੀ ਗੱਲ ਕਹਿ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪ੍ਰਧਾਨ ਤੇ ਹਮਲਾ ਵੀ ਕਾਂਗਰਸ ਵਲੋਂ ਕੀਤਾ ਗਿਆ ਹੈ ਇਸ ਲਈ ਉਹਨਾਂ ਦੀ ਮੰਗ ਹੈ ਕਿ ਰਵਨੀਤ ਸਿੰਘ ਬਿੱਟੂ ਖਿਲਾਫ ਮਾਮਲਾ ਦਰਜ ਕਰ ਉਸਨੂੰ ਜੇਲ੍ਹ ਵਿੱਚ ਢਕਿਆ ਜਾਵੇ ਜੇਕਰ ਅਜਿਆ ਨਾ ਹੋਇਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ