ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਸੈਮੀ ਫਾਈਨਲ ਹਾਰੀ ||

0
94

ਭਾਰਤੀ ਹਾਕੀ ਟੀਮ ਟੋਕੀਓ ਓਲੰਪਿਕ ਵਿੱਚ ਅਰਜਨਟੀਨਾ ਦੇ ਖਿਲਾਫ ਮੈਦਾਨ ਚ ਉਤਰੀ ਹੋਈ ਸੀ ਜਿਸ ਦੌਰਾਨ ਕਿ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਗਰ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਤਾਂ ਉਥੇ ਅਜਨਾਲਾ ਤੋਂ ਰਹਿਣ ਵਾਲੀ ਲੜਕੀ ਗੁਰਜੀਤ ਕੌਰ ਵਲੋਂ ਹੀ ਪਹਿਲਾ ਗੋਲ ਕੀਤਾ ਗਿਆ ਜਿਸ ਤੋਂ ਬਾਅਦ ਵੀ ਪੂਰੇ ਭਾਰਤ ਨੂੰ ਉਮੀਦ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ ਇਸ ਵਾਰ ਜ਼ਰੂਰ ਜਿੱਤੇਗੀ ਲੇਕਿਨ ਆਖ਼ਿਰ ਵਿੱਚ ਅਰਜਨਟੀਨਾ ਨੇ ਭਾਰਤ ਤੋਂ ਜਿੱਤ ਹਾਸਲ ਕੀਤੀ ਜਿਸ ਤੋਂ ਬਾਅਦ ਹਾਕੀ ਪਲੇਅਰ ਗੁਰਜੀਤ ਕੌਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਭਾਰਤੀ ਹਾਕੀ ਮਹਿਲਾ ਟੀਮ ਸੈਮੀਫਾਈਨਲ ਖੇਡਣ ਲਈ ਅੱਗੇ ਹੋਈ ਇਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਜਿੱਤ ਹਾਰ ਤਾਂ ਬਣੀ ਰਹਿੰਦੀ ਹੈ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜਦੋਂ ਗੁਰਜੀਤ ਕੌਰ ਆਪਣੇ ਪਿੰਡ ਵਾਪਸ ਆਏਗੀ ਤਾਂ ਪੂਰੇ ਇਲਾਕਾ ਵੱਲੋਂ ਉਸ ਦਾ ਭਰਵਾਂ ਸਵਾਗਤ ਵੀ ਕੀਤਾ ਜਾਏਗਾ ਅਤੇ ਗੁਰਜੀਤ ਕੌਰ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਤੇ ਮਾਣ ਹੈ ਕਿ ਇੰਨੇ ਵਿਸ਼ਵ ਪੱਧਰ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ