ਬੈੱਲ ਗੱਡੇ ਤੇ ਕਿਸਾਨੀ ਝੰਡਾ ਲਾ ਕੇ ਆਇਆ ਨਾਨਕਾ ਮੇਲ ਤੱਕਦੇ ਰਹਿ ਗਏ ਲੋਕ

0
244

ਪੱਛਮੀ ਪਹਿਰਾਵੇ ਤੋ ਮੂੰਹ ਮੋੜ ਨੌਜਵਾਨ ਪੀੜ੍ਹੀ ਇਕ ਵਾਰ ਫਿਰ ਆਪਣੇ ਪੁਰਾਤਨ ਸੱਭਿਆਚਾਰ ਵੱਲ ਪਰਤਣੀ ਸ਼ੁਰੂ ਹੋ ਗਈ ਐ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਜਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਅਧੀਨ ਪਿੰਡ ਬਿਹਾਰੀਪੁਰ ਚ ਜਿੱਥੇ ਬੈੱਲ ਗੱਡੀ ਤੇ ਸਵਾਰ ਹੋ ਕੇ ਅਤੇ ਕਿਸਾਨੀ ਮਜਦੂਰ ਸੰਘਰਸ਼ ਕਮੇਟੀ ਦਾ ਝੰਡਾ ਲਗਾ ਕੇ ਆਇਆ ਨਾਨਕਾ ਮੇਲ ਜਦੋ ਪਿੰਡ ਦੀ ਜੂਹ ਚ ਪਹੰਚਿਆ ਤਾ ਲੋਕ ਤੱਕਦੇ ਹੀ ਰਹਿ ਗਏ ਮੇਲਣਾਂ ਦੇ ਸਿਰ ਤੇ ਜਿੱਥੇ ਸੱਗੀ ਫੁੱਲ ਮੱਥੇ ਤੇ ਟਿੱਕੇ ਮੋਢਿਆਂ ਤੇ ਫੁਲਕਾਰੀਆ ਫੁੱਬ ਰਹੀਆਂ ਸਨ ਉੱਥੇ ਹੀ ਨੌਜਵਾਨਾਂ ਦੇ ਗਲਾ ਪਾਏ ਕੈਠੇ ਤੇ ਹੱਥਾਂ ਚ ਖੂੰਡੀਆ ਵੱਖਰੀ ਹੀ ਟੌਹਰ ਬਣਾ ਰਹੇ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਵਿਆਹ ਵਾਲੇ ਲੜਕਾ ਮਨਦੀਪ ਸਿੰਘ ਪੁੱਤਰ ਸਵਰਨ ਸਿੰਘ ਦੇ ਮਾਮਾ ਹਰੀ ਸਿੰਘ ,ਨਰਿੰਦਰ ਸਿੰਘ ਮਾਹਲਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਸੱਤ ਵਜੇ ਪਿੰਡ ਜਸਪਾਲ ਜਿਲ੍ਹਾ ਅੰਮ੍ਰਿਤਸਰ ਤੋ ਬੈਲ ਗੱਡੀ ਉਪਰ ਕਿਸਾਨੀ ਝੰਡਾ ਲਗਾ ਕੇ ਪਿੰਡ ਬਿਹਾਰੀਪੁਰ ਵਿਖੇ ਵਿਆਹ ਸਮਾਗਮ ਸਾਮਿਲ ਹੋਣ ਲਈ ਆਏ ਹਨ ਉਹਨਾਂ ਕਿਹਾ ਕਿ ਮਹਿੰਗਾਈ ਦੇ ਦੌਰ ਚ ਸਾਨੂੰ ਸਭ ਨੂੰ ਚਾਹੀਦੀ ਵਿਆਹ ਸਮਾਗਮ ਚ ਘੱਟ ਖਰਚੇ ਕਰਕੇ ਅਤੇ ਭੁੱਲ ਚੁੱਕੇ ਪੁਰਾਤਨ ਸਭਿਆਚਾਰ ਵੱਲ ਮੁੜਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਅਸੀ ਦਿੱਲੀ ਵਿਖੇ ਧਰਨੇ ਤੇ ਬੈਠੇ ਕਿਸਾਨਾਂ ਦਾ ਵੀ ਪੂਰਨ ਤੌਰ ਸਮਰਥਨ ਕਰਦੇ ਹਾ