. ਬਟਾਲਾ ਪੁਲਿਸ ਦੀ ਵੱਡੀ ਸਫਲਤਾ, ਭਾਰੀ ਮਾਤਰਾ ਵਿੱਚ ਹਥਿਆਰਾ,35 ਲੱਖ ਡਰਗ ਮਨੀ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਭੰਨਿਆਂ ਨਸ਼ੇ ਦਾ ਨੈਟਵਰਕ।
ਬਟਾਲਾ ਪੁਲਿਸ ਵਲੋਂ ਜੇਲ ਚ ਬੰਦ ਨਸ਼ਾ ਤਸਕਰ ਵਲੋਂ ਚਲਾਏ ਜਾ ਰਹੇ ਗੋਰਖ ਧੰਦੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਐਸਐਸਪੀ ਬਟਾਲਾ ਨੇ ਨਸ਼ਾ ਤਸਕਰ ਦੇ ਸਾਥੀਆਂ ਨੂੰ ਕਾਬੂ ਕਰਨ ਅਤੇ ਅਸਲੇ ਸਮੇਤ 35 ਲੱਖ ਰੁਪਏ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ |
ਵੀ ਓ :… ਬਟਾਲਾ ਦੇ ਐਸ ਐਸ ਪੀ ਰਸ਼ਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੱਸਿਆ ਕਿ ਉਹਨਾਂ ਦੀ ਪੁਲਿਸ ਅਧਕਾਰੀਆਂ ਵਲੋਂ ਬੀਤੇ ਕੁਝ ਦਿਨ ਪਹਿਲਾ ਦੋ ਨੌਜਵਾਨ ਸੰਦੀਪ ਕੁਮਾਰ ਅਤੇ ਸਰਵਨ ਸਿੰਘ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ 2 ਪਿਸਟਲ 32 ਬੋਰ, 1 ਪਿਸਟਲ 30 ਬੋਰ ,ਗੰਨਾ 12 ਬੋਰ DBBL, ਏਅਰ ਗੰਨ, 2 ਦੇਸੀ ਕੱਟੇ 315 ਬੋਰ ਸਮੇਤ 101 ਹੋਂਦ ਜਿੰਦਾ ਬ੍ਰਾਮਦ ਕੀਤੇ ਗਏ ਸਨ ਅਤੇ ਉਹਨਾਂ ਦੋਵਾਂ ਖਿਲਾਫ 26 ਮਈ 2021 ਨੂੰ ਜੁਰਮ 25-54-59 ਅਸਲਾ ਐਕਟ ਦਾ ਮਾਮਲਾ ਪੁਲਿਸ ਥਾਣਾ ਸਿਵਲ ਲਾਇਨ ਕੀਤਾ ਗਿਆ ਸੀ ਅਤੇ ਉਹਨਾਂ ਦੋਵਾਂ ਨੂੰ ਦੌਰਾਨੇ ਤਫਤੀਸ਼ ਇਹ ਸਾਮਣੇ ਆਇਆ ਸੀ ਕਿ ਉਹ ਬਟਾਲਾ ਦੇ ਨੇੜਲੇ ਪਿੰਡ ਪੂਰੀਆਂ ਕਲਾਂ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਜੋਕਿ ਪਹਿਲਾ ਹੀ ਨਸ਼ਾ ਤਸਕਰੀ ਦੇ ਮਾਮਲੇ ਚ ਅੰਮ੍ਰਿਤਸਰ ਜੇਲ ਚ ਬੰਦ ਹੈ ਲਈ ਕੰਮ ਕਰਦੇ ਹਨ ਅਤੇ ਜੋਗਿੰਦਰ ਸਿੰਘ ਨੂੰ ਵੀ ਇਸ ਕੇਸ ਚ ਨਾਮਜਦ ਕਰ ਜੋਗਿੰਦਰ ਸਿੰਘ ਨੂੰ ਪ੍ਰੋਡੈਕਸ਼ਨ ਵਾਰੰਟ ਤੇ ਲਿਆ ਕੇ ਉਸ ਪਾਸੋ ਪੁੱਛਗਿਛ ਕੀਤੀ ਤਾ ਦੋਰਾਨੇ ਤਫਤੀਸ਼ ਜੋਗਿੰਦਰ ਸਿੰਘ ਨੇ ਖੁਦ ਇੰਕਸਾਫ ਕਰਨ ਤੇ 35 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਅਤੇ ਉਸਦੇ ਨਾਲ ਹੀ ਅਸਲਾ ਵੀ ਬਰਾਮਦ ਕਰਨ ਦਾ ਦਾਅਵਾ ਪੁਲਿਸ ਕਰ ਰਹੀ ਹੈ | ਇਸ ਦੇ ਨਾਲ ਹੀ ਐਸ ਐਸ ਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਮੱਗਲਰ ਜੋਗਿੰਦਰ ਸਿੰਘ ਕਾਫੀ ਲੰਬੇ ਸਮੇ ਤੋਂ ਪੂਰੇ ਪਰਿਵਾਰ ਨਾਲ ਮਾਝਾ ਇਲਾਕੇ ਚ ਡਰੱਗ ਤਸਕਰੀ ਚ ਸਰਗਰਮ ਸੀ ਅਤੇ ਪਹਿਲਾ ਹੀ ਉਸਦੀ 1 ਕਰੋੜ 17 ਲੱਖ ਦੀ ਪ੍ਰੋਪਰਟੀ ਜੋ ਕਿ ਇਸ ਨੇ ਨਸ਼ੇ ਦੀ ਕਮਾਈ ਤੋਂ ਬਣਾਈ ਸੀ ਉਹ ਫ਼੍ਰੀਜ ਕੀਤੀ ਜਾ ਚੁਕੀ ਹੈ |ਅਤੇ ਜੋਗਿੰਦਰ ਸਿੰਘ ਦੇ ਖਿਲਾਫ ਵੱਖ ਵੱਖ ਜਿਲਿਆ ਵਿਚ ਕੁੱਲ 16 ਮੁੱਕਦਮੇ ਦਰਜ ਹਨ।