ਨਰਕ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਮੁਹੱਲਾ ਨਿਵਾਸੀ ,,,ਨਹੀਂ ਸੁਣ ਰਹੀ ਗੱਲ ਕੋਈ ਵੀ ਸਰਕਾਰ

0
298

ਇੱਕ ਪਾਸੇ ਜਿਥੇ ਦੇਸ਼ ਵਿਚ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨਾਲ ਲੋਕ ਡਰੇ ਪਏ ਹਨ ਉਥੇ ਹੀ ਦੂਜੇ ਪਾਸੇ ਤਰਨਤਾਰਨ ਦੇ ਮਹੁੱਲਾ ਮੁਰਾਦਪੁਰ ਦੇ ਲੋਕ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹੋਏ ਪਏ ਹਨ , ਲੋਕਾਂ ਵਲੋਂ ਉਹਨਾਂ ਦੇ ਘਰਾਂ ਦੇ ਬਾਹਰ ਖੜੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇ ਬਾਜੀ ਕੀਤੀ ਦੱਸ ਦਈਏ ਕਿ ਇਸ ਵਾਰਡ ਵਿੱਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ਼ ਦੀ ਸਫਾਈ ਦਾ ਕੰਮ ਨਹੀਂ ਕੀਤਾ ਗਿਆ ਅਤੇ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਨਾ ਹੋਣ ਕਰਕੇ ਇਥੇ ਗੰਦਾ ਪਾਣੀ ਇਕੱਠਾ ਹੋਇਆ ਰਹਿੰਦਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ ਪਰ ਕਿਸੇ ਨਗਰ ਕੌਂਸਲ ਅਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ

ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰਡ ਵਿੱਚ ਪਿਛਲੀ ਅਕਾਲੀ ਸਰਕਾਰ ਵੇਲੇ ਇਥੋਂ ਦੇ ਅਕਾਲੀ ਦਲ ਦੇ ਕੌਂਸਲਰ ਵਲੋਂ ਜਦੋ ਗਲੀਆਂ ਬਣਾਈਆਂ ਗਈਆਂ ਤਾ ਇਸ ਗਲੀ ਦਾ ਨਿਵਾਣ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਨਾਲ ਗੰਦਾ ਪਾਣੀ ਉਹਨਾਂ ਦੇ ਘਰਾਂ ਦੇ ਬਾਹਰ ਖੜਾ ਰਹਿੰਦਾ ਹੈ ਸਥਾਨਕ ਲੋਕਾਂ ਨੇ ਕਿਹਾ ਕਿ ਇਕ ਪਾਸੇ ਕਰੋਨਾ ਬਿਮਾਰੀ ਤੋਂ ਬਚਣ ਲਈ ਸਰਕਾਰ ਜ਼ੋਰ ਪਾ ਰਹੀ ਹੈ ਪਰ ਸਾਡੇ ਮੁਹੱਲੇ ਵਿਚ ਗੰਦਾ ਪਾਣੀ ਵੱਲ ਕਿਸੇ ਦਾ ਵੀ ਧਿਆਨ ਨਹੀਂ ਸਾਨੂ ਕਰੋਨਾ ਬਿਮਾਰੀ ਦਾ ਨਹੀਂ ਇਸ ਗੰਦੇ ਪਾਣੀ ਦਾ ਡਰ ਸਤਾ ਰਿਹਾ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਵੱਲ ਧਿਆਨ ਦਿੱਤਾ ਜਾਏ ,,,