-ਤਿੰਨ ਦਿਨ ਪਹਿਲਾਂ ਕਿਡਨੇਪ ਹੋਇਆ 6 ਸਾਲਾ ਬੱਚਾ ਪੁਲਿਸ ਨੇ ਕੀਤਾ ਬਰਾਮਦ ||

0
248

ਤਿੰਨ ਦਿਨ ਪਹਿਲਾਂ ਕਿਡਨੇਪ ਹੋਇਆ 6 ਸਾਲਾ ਬੱਚਾ ਪੁਲਿਸ ਨੇ ਕੀਤਾ ਬਰਾਮਦ ,, ਦਸ ਦਿਨ ਪਹਿਲਾਂ ਰੱਖੇ ਨੌਕਰ ਵੱਲੋਂ ਹੀ ਕੀਤਾ ਗਿਆ ਸੀ ਕਿਡਨੈਪ ,, ਅਗਵਾਕਾਰ ਵੱਲੋਂ ਮੰਗੀ ਗਈ ਸੀ ਚਾਰ ਲੱਖ ਰੁਪਏ ਦੀ ਫਿਰੌਤੀ ,, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਚਾ ਕੀਤਾ ਗਿਆ ਬਰਾਮਦ । ਨੌਕਰ ਨੇ ਆਪਣਾ ਨਾਮ ਵੀ ਮਾਲਕਾਂ ਨੂੰ ਦੱਸਿਆ ਸੀ ਗਲਤ । ਪਹਿਲਾਂ ਹੀ ਕਰ ਚੁੱਕਾ ਹੈ ਕਈ ਵਾਰਦਾਤਾਂ ।

ਤਿੰਨ ਦਿਨ ਪਹਿਲਾਂ ਬੱਚਾ ਸੀ ਸਾਵਲਾ ਬੱਚਿਆਂ ਥਾਣਾ ਮਿਹਰਬਾਨ ਦੇ ਇਲਾਕੇ ਵਿਚੋਂ ਨੌਕਰ ਦੁਆਰਾ ਹੀ ਕਿਡਨੈਪ ਕੀਤਾ ਗਿਆ ਸੀ । ਜਿਸ ਵਿੱਚ ਨੌਕਰ ਵੱਲੋਂ ਆਪਣੇ ਮਾਲਕਾਂ ਤੋਂ 4 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ। ਅਤੇ ਪਿੰਡ ਦੇ ਲੋਕ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਪੁਲ਼ਸ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਸੀ ਅਤੇ ਪਿੰਡਾਂ ਵਿੱਚ ਛਾਣਬੀਣ ਕੀਤੀ ਜਾ ਰਹੀ ਸੀ । ਅੱਜ ਸਵੇਰੇ ਤਿੰਨ ਦਿਨਾਂ ਬਾਅਦ ਪੁਲਸ ਨੂੰ ਵੱਡੀ ਸਫਲਤਾ ਮਿਲੀ। ਜਦੋਂ ਉਹ ਇਲਾਕਾ ਨਿਵਾਸੀਆਂ ਦੁਆਰਾ ਨੌਕਰ ਨੂੰ ਦਬੋਚ ਲਿਆ ਗਿਆ ਅਤੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 10 ਦਿਨ ਪਹਿਲਾਂ ਰੱਖੇ ਨੌਕਰ ਦੁਆਰਾ ਹੀ ਛੇ ਸਾਲ ਦੇ ਬੱਚੇ ਨੂੰ ਕਿਡਣੇਪ ਕੀਤਾ ਗਿਆ ਸੀ ਅਤੇ ਉਸ ਦੁਆਰਾ 4 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ । ਜਿਸ ਨੂੰ ਅੱਜ ਬਰਾਮਦ ਕਰ ਲਿਆ ਗਿਆ ਹੈ ਬੱਚਾ ਬਿਲਕੁਲ ਸਹੀ ਸਲਾਮਤ ਹੈ। ਉਹਨਾਂ ਇਹ ਵੀ ਦੱਸਿਆ ਕਿ ਨੌਕਰ ਨੇ ਨੌਕਰੀ ਤੇ ਲੱਗਣ ਵਾਲੇ ਆਪਣਾ ਨਾਮ ਵੀ ਗ਼ਲਤ ਦੱਸਿਆ ਸੀ । ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਕਾ ਨਿਵਾਸੀਆਂ ਨੇ ਨੌਕਰ ਨੂੰ ਫੜ ਲਿਆ ਸੀ ਅਤੇ ਉਸ ਨੂੰ ਕੁੱਟਿਆ ਵੀ ਗਿਆ ਹੈ। ਜਿਸ ਤੇ ਉਸ ਦੀ ਮਰਹਮ ਪੱਟੀ ਕਰਵਾਈ ਗਈ ਹੈ। ਪੁਲਸ ਇਸ ਮਾਮਲੇ ਵਿਚ ਘੋਖ ਪੜਤਾਲ ਕਰੇਗੀ ਕਿਉਂ ਕਿ ਨੌਕਰ ਉਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।

ਉਥੇ ਹੀ ਇਸ ਮੌਕੇ ਤੇ ਬੱਚੀ ਦੇ ਮਾਂ-ਬਾਪ ਨੇ ਪੁਲਸ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਹੈ। ਅਤੇ ਉਹਨਾਂ ਨੇ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੱਚਾ ਬਿਲਕੁਲ ਸਹੀ ਸਲਾਮਤ ਹੈ। ਅਜਿਹੇ ਲੋਕਾਂ ਨੇ ਇਸ ਮੌਕੇ ਤੇ ਫੜਿਆ ਉਨ੍ਹਾਂ ਦਾ ਵਾਰ ਵਾਰ ਧੰਨਵਾਦ ਕਰਦੇ ਨਜ਼ਰ ਆਏ।

ਉਥੇ ਇਸ ਮੌਕੇ ਤੇ ਨੌਕਰ ਨੇ ਮਾਫੀ ਮੰਗੀ ਅਤੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ।