26 ਜਨਵਰੀ ਅਤੇ ਉਸ ਤੋਂ ਬਾਦ ਦਿੱਲੀ ਦੇ ਬਾਡਰਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਪੁਲਿਸ ਅਤੇ ਸਰਕਾਰੀ ਏਜੰਸੀਆਂ ਦੇ ਆਦਮੀਆਂ ਵੱਲੋ ਕੀਤੇ ਜਾ ਰਹੇ ਗੈਰ ਮਨੁੱਖੀ ਵਤੀਰੇ ਦਾ ਵਿਰੋਧ ਕਰਦਿਆਂ ਕਿਸਾਨਾਂ ਵੱਲੋ ਤਰਨ ਤਾਰਨ ਦੇ ਪਿੰਡ ਪਿੱਦੀ ਵਿਖੇ ਰੋਸ਼ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਕਿਸਾਨ ਆਗੂਆਂ ਨੇ ਗੱਲ ਕਰਦਿਆਂ ਕਿਹਾ ਕੀ ਦਿੱਲੀ ਦੀ ਪੁਲਿਸ ਨੇ ਜਿਥੇ ਸਰਕਾਰ ਦੇ ਇਸ਼ਾਰੇ ਤੇ 26 ਜਨਵਰੀ ਨੂੰ ਤਸੱਦਦ ਕੀਤਾ ਹੈ ਉਥੇ ਸਰਕਾਰੀ ਏਜੰਸੀਆਂ ਅਤੇ ਆਰ ਐੱਸ ਦੇ ਵਰਕਰਾਂ ਵੱਲੋ ਕਿਸਾਨਾਂ ਤੇ ਪੁਲਿਸ ਹਾਜ਼ਰੀ ਵਿਚ ਹਮਲਾ ਕਰ ਜਿਥੇ ਕਿਸਾਨਾਂ ਤੇ ਪੱਥਰਾਂ ਕੀਤਾ ਗਿਆ ਉਥੇ ਸਾਮਾਨ ਦੀ ਭੰਨ ਤੋੜ ਕੀਤੀ ਗਈ ਲੇਕਿਨ ਪੁਲਿਸ ਗੁੰਡਾ ਅਨਸਰਾਂ ਨੂੰ ਰੋਕਣ ਦੀ ਥਾਂ ਤਮਾਸ਼ਾ ਦੇਖਦੀ ਰਹੀ ਜਿਸ ਦੇ ਵਿਰੋਧ ਵਿੱਚ ਉਹ ਅੱਜ ਪੁਤਲਾ ਫੂਕ\ਰਹੇ ਹਨ ਕਿਸਾਨਾਂ ਨੇ ਕਿਹਾ ਜਦ ਤੱਕ ਤਿੰਨੋ ਕਾਨੂੰਨ ਵਾਪਸ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ