ਡੇਢ ਸਾਲ ਬਾਅਦ ਪਾਕਿਸਤਾਨੀ ਯਾਤਰੀ ਸਵਦੇਸ਼ ਹੋਏ ਰਵਾਨਾ। ਦੋ ਹਿੰਦੂ ਪਰਿਵਾਰ ਪਿਤਾ ਅਤੇ ਦਾਦੇ ਦੀਆਂ ਅਸਥੀਆਂ ਹਰਿਦੁਆਰ ਜਲ ਪ੍ਰਵਾਹ ਕਰਨ ਆਏ ਸਨ। ਗੁਰਦੀਪ ਸਿੰਘ ਭੱਟੀ, ਅਟਾਰੀ ਅੰਮ੍ਰਿਤਸਰ:- ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੇ ਯਾਤਰੀਆਂ ਨੂੰ ਇੱਕ ਦੂਜੇ ਦੇਸ਼ ਚ ਰੋਕ ਦਿੱਤਾ ਗਿਆ ਸੀ॥ ਇਸੇ ਤਰ੍ਹਾਂ ਪਾਕਿਸਤਾਨ ਤੋਂ ਭਾਰਤ 144 ਯਾਤਰੀ ਰੁਕੇ ਸਨ ਜਿਨ੍ਹਾਂ ਨੂੰ ਸਵਦੇਸ਼ ਰਵਾਨਾ ਕਰ ਦਿੱਤਾ ਗਿਆ ਹੈ। ਸਵਦੇਸ਼ ਪਰਤਣ ਸਮੇਂ ਯਾਤਰੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ 25 ਦਿਨ ਦੇ ਵੀਜ਼ੇ ਤੇ ਭਾਰਤ ਆਏ ਸਨ ਪਰ ਲਾਕਡਾਊਨ ਤੇ ਕਰਫਿਊ ਦੌਰਾਨ ਉਨ੍ਹਾਂ ਨੂੰ ਲੰਮਾ ਸਮਾਂ ਠਹਿਰਨਾ ਪਿਆ।
ਉਕਤ ਯਾਤਰੀਆਂ ਵਿੱਚ ਕਈ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਮਿਲਣ ਆਏ ਸਨ।ਕਈ ਜਥੇ ਨਾਲ ਆਏ ਅਤੇ ਕਈ ਆਪਣੇ ਪੁਰਖਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਆਏ ਸਨ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਵਸਨੀਕ ਭੂਰੋ ਮੱਲ ਨੇ ਦੱਸਿਆ ਕਿ ਉਹ ਆਪਣੇ 125 ਸਾਲਾ ਦਾਦੇ ਪੰਚੋ ਮੱਲ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਗਏ ਸਨ। 3 ਸਾਲ ਅਸਥੀਆਂ ਵੀਜ਼ਾ ਨਾ ਮਿਲਣ ਕਾਰਨ ਪਿਤਾ ਨੇ ਆਪਣੇ ਕਮਰੇ ਚ ਸਾਂਭ ਕੇ ਰੱਖੀਆਂ। ਉਹ 25ਦਿਨਾਂ ਦੇ ਵੀਜ਼ੇ ਤੇ ਭਾਰਤ ਆਏ ਸਨ ਪਰ ਲਾਕਡਾਉਨ ਤੇ ਕਰਫਿਊ ਕਾਰਨ ਭਾਰਤ ਫਸ ਗਏ।
ਅਸਥੀਆਂ ਜਲ ਪ੍ਰਵਾਹ ਕਰਨ ਦੀ ਪਿਤਾ ਨੂੰ ਜਦੋਂ ਖ਼ਬਰ ਦਿੱਤੀ ਤਾਂ ਉਹ ਬਹੁਤ ਖੁਸ਼ ਹੋਏ। ਅਹਿਮਦਾਬਾਦ ਵਿਖੇ ਰਿਸ਼ਤੇਦਾਰੀ ਤਾਂ ਦੂਰ ਦੀ ਸੀ ਪਰ ਆਪਣਿਆਂ ਨਾਲੋਂ ਵੱਧ ਪਿਆਰ ਦਿੱਤਾ। ਇਸੇ ਤਰ੍ਹਾਂ ਕਿਸ਼ਨ ਕੁਮਾਰ ਵੀ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਡੇਢ ਸਾਲ ਬਾਅਦ ਪਾਕਿਸਤਾਨ ਰਵਾਨਾ ਹੋਏ ਹਨ। ਦੋਨਾਂ ਹਿੰਦੂ ਪ੍ਰਵਾਨਾ ਨੇ ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਕਾਰਾਂ ਅੱਗੇ ਅਪੀਲ ਕੀਤੀ ਹੈ ਕਿ ਉਹ ਅਸਥੀਆਂ ਵਾਲਿਆਂ ਨੂੰ ਵੀਜ਼ੇ ਜਲਦੀ ਤੋਂ ਜਲਦੀ ਦੇਣ ਤਾਂ ਜੋ ਹਿੰਦੂ ਪਰਿਵਾਰਾਂ ਦੀਆਂ ਅਸਥੀਆਂ ਉਹ ਸਮੇਂ ਸਿਰ ਹਰਿਦੁਆਰ ਵਿਖੇ ਜਲ ਪ੍ਰਵਾਹ ਕਰ ਸਕਣ। ਕੈਪਸ਼ਨ:- ਗੱਲਬਾਤ ਦੌਰਾਨ ਭੁਚੋ ਮੱਲ ਅਤੇ ਕਿਸ਼ਨ ਕੁਮਾਰ।