ਜ਼ਿਲ੍ਹਾ ਪੁਲਿਸ ਦੀ ਮੁਸ਼ਤੈਦੀ ਸਦਕਾ ਲੁਧਿਆਣਾ ਤੋਂ ਅਗਵਾ ਬੱਚਾ ਕੁਝ ਘੰਟਿਆਂ ਬਾਅਦ ਬਰਾਮਦ

0
199

ਜ਼ਿਲ੍ਹਾ ਪੁਲਿਸ ਮੋਗਾ ਦੀ ਮੁਸ਼ਤੈਦੀ ਦੇ ਚੱਲਦਿਆਂ ਲੁਧਿਆਣਾ ਤੋਂ ਅਗਵਾ ਹੋਇਆ ਦੋ ਸਾਲ ਦਾ ਬੱਚਾ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ। ਬੱਚੇ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਅਤੇ ਲੁਧਿਆਣਾ ਪੁਲਿਸ ਨੂੰ ਸਪੁਰਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਕ 2 ਸਾਲਾ ਬੱਚਾ ਵਿਨਮਰ ਗੁਪਤਾ ਪੁੱਤਰ ਪੰਕਜ ਗੁਪਤਾ ਨੂੰ 01.12.20 ਨੂੰ ਦੁਪਹਿਰ 2 ਵਜੇ, ਹਰਜਿੰਦਰ ਸਿੰਘ (ਜੋ ਕਿ ਅਗਵਾ ਕੀਤੇ ਗਏ ਬੱਚੇ ਦੇ ਪਰਿਵਾਰ ਦੇ ਨਾਲ ਡਰਾਈਵਰ ਵਜੋਂ ਕੰਮ ਕਰਦਾ ਸੀ) ਵੱਲੋਂ ਕਾਰ ਸਵਿਫਟ ਡਿਜ਼ਾਇਰ ਰੰਗ ਚਿੱਟੇ ਨੰਬਰ ਪੀਬੀ 10 ਐਫਐਲ 8134 ‘ਤੇ ਅਗਵਾ ਕਰ ਲਿਆ ਗਿਆ। ਬੱਚੇ ਦੇ ਛੱਡਣ ਬਦਲੇ 4 ਕਰੋੜ ਰੁਪਏ ਦੀ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਪਤਾ ਲੱਗਿਆ ਕਿ ਅਗਵਾਕਾਰ ਲੁਧਿਆਣਾ ਤੋਂ ਫਰਾਰ ਹੋ ਗਿਆ ਹੈ ਅਤੇ ਮੋਗਾ ਜ਼ਿਲੇ ਵਿਚ ਦਾਖਲ ਹੋ ਗਿਆ ਹੈ। ਮੋਗਾ ਪੁਲਿਸ ਨੇ ਤੁਰੰਤ ਸਾਰੇ ਜ਼ਿਲੇ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਅਤੇ ਸਾਰੇ ਆਉਣ ਅਤੇ ਜਾਣ ਵਾਲੇ ਰਸਤਿਆਂ ਉੱਤੇ ਗੱਡੀਆਂ ਦੀ ਪ੍ਰਭਾਵਸ਼ਾਲੀ ਚੈਕਿੰਗ ਕਰਨ ਲਈ ਆਰ.ਆਰ.ਪੀ.ਆਰ.ਐੱਸ. / ਪੀ.ਸੀ.ਆਰ ਵਾਹਨਾਂ ਸਮੇਤ ਗਸ਼ਤ ਕਰ ਰਹੀਆਂ ਪਾਰਟੀਆਂ ਨੂੰ ਲਾਮਬੰਦ ਕੀਤਾ ਗਿਆ। ਅਗਵਾਕਾਰਾਂ ਉੱਤੇ ਜਦ ਪ੍ਰਭਾਵ ਪਾਇਆ ਗਿਆ ਤਾਂ ਉਹ ਉਕਤ ਸਵਿਫਟ ਡਿਜ਼ਾਇਰ ਕਾਰ ਨੂੰ ਸ਼ਾਮ ਨੂੰ ਕੋਟ ਈਸੇ ਖਾਂ ਖੇਤਰ ਵਿਚ ਛੱਡ ਗਏ।