ਕਿਸਾਨ ਅੰਦੋਲਨ ਦੇ ਹੱਕ ਵਿੱਚ ਮਸੀਹ ਭਾਈਚਾਰੇ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ

0
230

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਮਸੀਹ ਸ਼ੋਭਾ ਯਾਤਰਾ ਸੈਕਰਡ ਹਾਰਟ ਕੈਥੋਲਿਕ ਚਰਚ ਘਰਿਆਲਾ ਵੱਲੋਂ ਫਾਦਰ ਥੋਮਸ ਪੋਚਾਲਿਲ ਪੈਰਿਸ ਪ੍ਰੀਸ਼ਟ ਪੱਟੀ ਦੀ ਅਗਵਾਈ ਹੇਠ ਕੱਢੀ ਗਈ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਤਰਨਤਾਰਨ ਦੇ ਡੀਨ ਫਾਦਰ ਮੈਥਿਊ ਕੀਪਰਥ ਨੇ ਸ਼ਿਰਕਤ ਕੀਤੀ । ਇਸ ਮੌਕੇ ਤੇ ਬਲਾਕ ਯਿਸੂ ਅਤੇ ਮਾਤਾ ਮਰੀਅਮ ਦੀਆਂ ਝਾਕੀਆਂ ਕੱਢ ਕੇ ਕਿਸਾਨ ਅੰਦੋਲਨ ਵਿਚ ਸਮਰਥਨ ਦਿੱਤਾ ਗਿਆ ਜੋ ਕਿ ਭਾਰਤ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕ੍ਰਿਸਮਸ ਮੌਕੇ ਵਿਸ਼ੇਸ਼ ਕਰਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੀ ਮਸੀਹੀ ਭਾਈਚਾਰੇ ਵੱਲੋਂ ਹਮਾਇਤ ਕਰਦਿਆਂ ਝਾਕੀਆਂ ਤਿਆਰ ਕੀਤੀਆਂ ਗਈਆਂ । ਜੋ ਕਿ ਜ਼ਿਲਾ ਤਰਨਤਾਰਨ ਵਿਚ ਖਿੱਚ ਦਾ ਕੇਂਦਰ ਰਹੀਆਂ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਦਰ ਮੈਥਿਊ ਕੀਪਰਥ ਨੇ ਲੋਕਾਂ ਨੂੰ ਵੱਡੇ ਦਿਨ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਦਾ ਉਪਦੇਸ਼ ਹੈ ਕਿ ਛੋਟਿਆਂ ਨੂੰ ਪਿਆਰ ਕਰੋ ਵੱਡਿਆਂ ਦਾ ਆਦਰ ਕਰੋ ਅਤੇ ਆਪਣੇ ਵਾਂਗੂੰ ਆਪਣੇ ਗੁਵਾਡੀ ਨੂੰ ਪਿਆਰ ਕਰੋ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮਦਿਨ ਸ਼ਾਂਤੀ ਤੇ ਭਾਈਚਾਰੇ ਦਾ ਪ੍ਰਤੀਕ ਹੈ ਜੋ ਸੰਸਾਰ ਭਰ ਦੇ ਲੋਕ ਬਹੁਤ ਹੀ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਉਂਦੇ ਹਨ । ਫਾਦਰ ਥੋਮਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਦੂਸਰਿਆਂ ਲਈ ਨਮੂਨਾ ਬਣਕੇ ਜੀਵਨ ਜਿਊਣ ਲਈ ਪ੍ਰੇਰਨਾ ਦਿੱਤੀ ਖਾਸ ਕਰਕੇ ਦੇਸ਼ ਦੀ ਉੱਨਤੀ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ ਗਈ । ਇਸ ਮੌਕੇ ਇਲਾਕੇ ਭਰ ਤੋਂ ਆਈ ਸੰਗਤ ਨੇ ਭਗਤੀ ਭਾਵਨਾ ਨਾਲ ਹਿੱਸਾ ਲਿਆ ਕੇ ਪ੍ਰਭੂ ਯਿਸੂ ਮਸੀਹ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ।