ਪਿੰਡ ਮਾਹਨੇਕੇ ਵਿਚ ਚੱਲੀ ਗੋਲੀ ਇਕ ਧਿਰ ਦੇ 2 ਜ਼ਖਮੀ ਪੁਲੀਸ ਵੱਲੋਂ ਜਾਂਚ ਜਾਰੀ
ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾਹਨੇਕੇ ਵਿਚ ਗਲੀ ਵਿਚ ਲੱਗਾ ਰੁੱਖ ਵੱਢਣ ਨੂੰ ਲੈਕੇ ਹੋਈ ਦੋ ਧਿਰਾਂ ਦੀ ਲੜਾਈ ਵਿਚ ਇਕ ਧਿਰ 2 ਲੋਕ ਜ਼ਖਮੀ ਹੋ ਗਏ ਹਨ।
ਇਸ ਸਬੰਧੀ ਘਰਿਆਲਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਰੁੱਖ ਲੱਗਾ ਸੀ,ਜਿਸ ਕਰਕੇ ਆਉਣ ਜਾਣ ਦੀ ਮੁਸ਼ਕਿਲ ਆਉਂਦੀ ਸੀ, ਜਿਸ ਕਰਕੇ ਉਨ੍ਹਾਂ ਰੁੱਖ ਵੱਡ ਦਿੱਤਾ ਪਰ ਦੂਜੀ ਧਿਰ ਦੇ ਬਲਜੀਤ ਸਿੰਘ,ਗੁਰਜੀਤ ਸਿੰਘ,ਦਰਸ਼ਨ ਸਿੰਘ ਆਦਿ। ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿ ਰੁੱਖ ਕਿਉਂ ਵੱਢਿਆ ਹੈ ਉਨ੍ਹਾਂ ਨਾਲ ਲੜ ਪਏ ਅਤੇ ਘਰ ਦੀ ਛੱਤ ਉੱਪਰ ਚੜ ਕੇ ਉਨ੍ਹਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਟਾਂ ਰੋੜੇ ਵੀ ਚਲਾਏ ਗਏ। ਗੋਲੀ ਚੱਲਣ ਨਾਲ ਉਹ ਅਤੇ ਉਸਦਾ ਭਰਾ ਜ਼ਖਮੀ ਹੋ ਗਏ। ਉਸਨੇ ਦੱਸਿਆ ਕਿ ਉਸਦਾ ਭਰਾ ਜ਼ਿਆਦਾ ਗੰਭੀਰ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਮੌਕੇ ਹਸਪਤਾਲ ਵਿਚ ਦਾਖ਼ਲ ਭਗਵੰਤ ਸਿੰਘ ਜਿਸ ਦੇ ਗੋਲੀ ਦੇ ਛਰੇ ਲੱਗੇ ਹੋਏ ਸਨ ਪੁਲੀਸ ਨੇ ਉਸਨੂੰ ਹਸਪਤਾਲ ਦੇ ਬੈੱਡ ‘ਤੇ ਹੱਥਕੜੀ ਲਗਾਕੇ ਨਾਲ ਗਾਰਦ ਲਗਾਈ ਹੋਈ ਸੀ ਜਦ ਕਿ ਪੁਲੀਸ ਅਜੇ ਤੱਕ ਕਿਸੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ। ਇਸ ਸੰਬੰਧੀ ਜਦ ਚੌਂਕੀ ਇੰਚਾਰਜ ਘਰਿਆਲਾ ਨਰਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਿ ਤਾਂ ਉਨ੍ਹਾਂ ਪੱਤਰਕਾਰ ਨਾਲ ਬਦਸਲੂਕੀ ਨਾਲ ਪੇਸ਼ ਆਉਂਦੇ ਮਾਈਕ ਆਇਡੀ ਟੇਬਲ ਤੋਂ ਚੁੱਕ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ।
ਇਸ ਸੰਬੰਧੀ ਥਾਣਾ ਸਦਰ ਪੱਟੀ ਦੇ ਐੱਸਐਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਗਲੀ ਵਿਚ ਰੁੱਖ ਵੱਢਣ ਦੇ ਮਾਮਲੇ ਵਿਚ ਗੋਲੀ ਚੱਲੀ ਹੈ ਜਿਸ ਵਿਚ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ ਇਸ ਝਗੜੇ ਵਿਚ 3 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਜ਼ਖਮੀਆਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਦ ਉਨ੍ਹਾਂ ਦਾਖਲ ਵਿਅਕਤੀ ਨੂੰ ਹੱਥਕੜੀ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਉਸਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ
ਬਾਈਟ ਜੇਰੇ ਇਲਾਜ ਭਗਵੰਤ ਸਿੰਘ ਅਤੇ ਐੱਸਐਚਓ ਹਰਿੰਦਰ ਸਿੰਘ
ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ