ਪਿੰਡ ਮਾੜੀਮੇਘਾ ਦੇ ਦੋ ਸਕੇ ਭਰਾਵਾਂ ਨੇ ਪਿੰਡ ਦੇ ਹੀ ਇਕ ਵਿਅਕਤੀ ਤੇ ਲਾਏ ਪੁਲਿਸ ਨੂੰ ਝੂਠੀ ਦਰਖਾਸਤ ਦੇ ਕਿ ਤੰਗ ਪ੍ਰੇਸ਼ਾਨ ਕਰਨ ਦੇ ਦੋਸ ।
ਦੂਜੀ ਧਿਰ ਨੇ ਦੋਸ ਨਿਕਾਰੇ ਕਿਹਾ ਇਹਨਾ ਨੇ ਸਾਡੇ ਜਮੀਨ ਵਾਹਣ ਦੇ ਸੰਦ ਕੋਲ ਰੱਖੇ ਹਨ ।
ਤਰਨ ਤਾਰਨ ਤੋ ਗੁਰਮੀਤ ਸਿੰਘ ਵਲਟੋਹਾ ਦੀ ਵਿਸ਼ੇਸ ਰਿਪੋਰਟ
ਐਂਕਰ ਪੁਲਿਸ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀਮੇਘਾ ਦੇ ਰਹਿਣ ਵਾਲੇ ਸੁਖਬੀਰ ਸਿੰਘ ਅਤੇ ਮਨਦੀਪ ਸਿੰਘ ਪੁਤਰ ਜੁਗਿੰਦਰ ਸਿੰਘ ਦੱਸਿਆ ਕਿ ਅਸੀ ਖੇਤੀਬਾੜੀ ਦਾ ਕੰਮ ਕਰਦੇ ਹਾਂ ਅਤੇ ਸਾਡੇ ਪਿੰਡ ਦੇ ਹੀ ਵਿਅਕਤੀ ਕੁਲਵੰਤ ਸਿੰਘ (ਸਾਬਕਾ ਐਮ ਡੀ ) ਪੁਤਰ ਤਾਰਾ ਸਿੰਘ ਜਿਸਨੇ ਸਾਡੇ ਕੋਲੋਂ ਦੋ ਲੱਖ ਤੇਤੀ ਹਜਾਰ ਮਿਤੀ 28/ 10/ 2019/ ਨੂੰ ਆਪਣੇ ਬੈਕ ਖਾਤੇ ਵਿਚ ਪਵਾ ਲਏ ਸਨ । ਜਦੋਂ ਅਸੀਂ ਪੈਸੇ ਮੰਗੇ ਤਾਂ ਕੁਲਵੰਤ ਸਿੰਘ ਨੇ ਪਹਿਲਾਂ ਤਾਂ ਸਰਕਾਰ ਦੀਆਂ ਧਮਕੀਆਂ ਦਿਤੀਆਂ ਬਾਅਦ ਵਿਚ ਸਾਡੇ ਤੇ ਝੂਠੀਆਂ ਦਰਖਾਸਤ ਦੇ ਦਿਤੀ ਅਸੀ ਬੈਕ ਦੀ ਸਟੇਟਮੈਟ ਲਾਕੇ ਕੌਰਟ ਕੇਸ ਕੀਤਾ ਤਾਂ ਕੁਲਵੰਤ ਸਿੰਘ ਸਾਡੇ ਤੇ ਝੂਠੀ ਚੋਰੀ ਦਾ ਇਲਜ਼ਾਮ ਲਾਕੇ ਕੇਸ ਵਾਪਸ ਲੈਣ ਦੀਆਂ ਧਮਕੀਆਂ ਦੇ ਰਿਹਾ ਹੈ । ਜਿਸ ਕਾਰਨ ਸਾਡਾ ਸਾਰਾ ਪਰਿਵਾਰ ਪਰੇਸ਼ਾਨ ਹੈ ਉਨਾਂ ਨੇ ਉਚੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ । ਇਸ ਮਾਮਲੇ ਬਾਰੇ ਜਦੋ ਦੂਜੀ ਧਿਰ ਦੇ ਕੁਲਵੰਤ ਸਿੰਘ ਐਮ ਡੀ ਨਾਲ ਸੰਪਰਕ ਕੀਤਾ ਤਾਂ ਉਸਨੇ ਕਿਹਾ ਮੈ ਇਹਨਾਂ ਨੂੰ ਪੈਲੀ ਠੇਕੇ ਤੇ ਦਿਤੀ ਸੀ ਮੇਰੇ ਇਹ ਜਮੀਨ ਵਾਹੁਣ ਵਾਲੇ ਸੰਦ ਵਾਪਿਸ ਨਹੀ ਕਰ ਰਹੇ । ਇਸ ਸਾਰੇ ਮਾਮਲੇ ਬਾਰੇ ਜਦੋ ਥਾਣਾ ਖਾਲੜਾ ਮੁੱਖੀ ਹਰਜਿੰਦਰ ਸਿੰਘ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨਾਂ ਕਿਹਾ ਕਿ ਦੋਵੇ ਧਿਰਾ ਜਲਦੀ ਹੀ ਥਾਣੇ ਬੁਲਾਕੇ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ।
ਬਾਈਟ ਪੀੜਿਤ ਪਰਿਵਾਰ ਦੂਜੀ ਧਿਰ ਦੇ ਸਾਬਕਾ ਐੱਮਡੀ ਕੁਲਵੰਤ ਸਿੰਘ ਅਤੇ ਐੱਸਐਚਓ ਖਾਲੜਾ