ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਬੀਤੀ ਰਾਤ ਆਏ ਜਬਰਦਸਤ ਤੂਫਾਨ ਨਾਲ ਸ਼ਹਿਰ ਚ ਕਾਫੀ ਮਾਲੀ ਨੁਕਸਾਨ ਹੋਇਆ ਹੈ ਜਿਥੇ ਕਿ ਕਈ ਥਾਵਾਂ ਤੇ ਸੜਕੀ ਆਵਾਜਾਈ ਦੇਰ ਰਾਤ ਤੋਂ ਹੀ ਦਰੱਖਤ ਡਿਗਣ ਨਾਲ ਪੂਰੀ ਤਰ੍ਹਾਂ ਬੰਦ ਹੋਈ ਹੈ ਬਟਾਲਾ ਦੇ ਸਿਵਿਲ ਹਸਪਤਾਲ ਵਿਚ ਵੀ ਦਰੱਖਤ ਡਿਗਣ ਦੇ ਨਾਲ ਐਮਰਜੰਸੀ ਨੂੰ ਜਾਣ ਵਾਲਾ ਰਸਤਾ ਦੇਰ ਰਾਤ ਤੋਂ ਬੰਦ ਹੈ , ਇਸ ਦੇ ਨਾਲ ਹੀ ਬਿਜਲੀ ਬੋਰਡ ਦੇ ਕਈ ਪੋਲ ਅਤੇ ਤਾਰਾ ਨੂੰ ਨੁਕਸਾਨ ਹੋਇਆ ਜਿਸ ਨਾਲ ਬਟਾਲਾ ਸ਼ਹਿਰ ਚ ਕਈ ਇਲਾਕਿਆਂ ਚ ਬਿਜਲੀ ਸਪਲਾਈ ਵੀ ਠੱਪ ਹੈ ਅਤੇ ਬਿਜਲੀ ਅਧਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਹੁਣ ਸਵੇਰ ਤੋਂ ਹੀ ਰੈਪਰ ਦਾ ਕੰਮ ਕੀਤਾ ਜਾ ਰਿਹਾ ਹੈ ਲੇਕਿਨ ਨੁਕਸਾਨ ਜਿਆਦਾ ਹੋਣ ਦੇ ਚਲਦੇ ਸਮਾਂ ਲੱਗ ਰਿਹਾ ਹੈ |
ਰਾਤ ਦੇ ਤੂਫ਼ਾਨ ਚ ਝੂਗੀਆਂ ਚ ਰਹਿ ਰਹੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਤਾ ਸਬ ਕੁਝ ਇਸ ਤੂਫ਼ਾਨ ਚ ਖਤਮ ਹੋ ਗਿਆ ਅਤੇ ਬੜੀ ਮੁਸ਼ਕਿਲ ਆਪਣੇ ਬਚਿਆ ਨੂੰ ਲੈਕੇ ਉਹਨਾਂ ਰਾਤ ਆਪਣੀ ਜਾਨਾਂ ਬਚਿਆ ਹਨ |