ਤਰਨਤਾਰਨ ਦੇ ਥਾਣਾ ਸਰਹਾਲੀ ਦੇ ਪਿੰਡ ਸ਼ੱਕਰੀ ਵਿਚ ਪੁਲੀਸ ਅਤੇ ਐਕਸਾਈਜ਼ ਵਿਭਾਗ ਵਲੋ ਸਾਂਝੇ ਤੌਰ ਤੇ ਰੇਡ ਕਰ ਭਾਰੀ ਮਾਤਰਾ ਵਿਚ ਲਾਹਣ ਕੀਤੀ ਜ਼ਬਤ
ਐਂਕਰ ਤਰਨਤਾਰਨ ਦੇ ਥਾਣਾ ਸਰਹਾਲੀ ਦੇ ਪਿੰਡ ਸ਼ੱਕਰੀ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਪੁਲੀਸ ਅਤੇ ਐਕਸਾਈਜ਼ ਵਿਭਾਗ ਦੇ ਈਟੀਓ ਨਵਜੋਤ ਭਾਰਤੀ ਅਤੇ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਸਾਂਝੇ ਤੌਰ ਤੇ ਰੇਡ ਕਰ ਭਾਰੀ ਮਾਤਰਾ ਵਿਚ ਲਾਹਣ ਕੀਤੀ ਜ਼ਬਤ
ਇਸ ਸੰਬੰਧੀ ਈਟੀਓ ਤਰਨਤਾਰਨ ਨਵਜੋਤ ਭਾਰਤੀ ਨੇ ਦੱਸਿਆ ਕਿ ਪਿੰਡ ਸ਼ੱਕਰੀ ਵਿਚ ਜਿੱਥੇ ਪਹਿਲਾਂ ਵੀ ਕਈ ਵਾਰ ਰੇਡ ਕੀਤੀ ਜਾ ਚੁੱਕੀ ਹੈ ਅੱਜ ਫਿਰ ਇਸ ਪਿੰਡ ਵਿਚ ਰੇਡ ਕਰ ਪਿੰਡ ਛੱਪੜ ਅਤੇ ਬਾਹਰੀ ਸੂਏ ਡਰੰਮਾਂ ਅਤੇ ਤਰਪਾਲਾਂ ਵਿਚ ਸ਼ਰਾਬ ਤਿਆਰ ਕਰਨ ਲਈ ਰੱਖੀ ਲਾਹਣ ਬਰਾਮਦ ਕੀਤੀ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ 45 ਡਰੰਮ ਲਾਹੁਣ ਜੋ ਕਿ ਛੱਪੜ ਅਤੇ ਸੂਏ ਵਿਚੋਂ ਬਰਾਮਦ ਹੋਈ ਇਸਦੇ ਨਾਲ 9 ਤਰਪਾਲਾਂ ਵਿਚੋਂ 18,500 ਕਿਲੋ ਲਾਹਣ ਅਤੇ ਇਕ ਹੋਰ ਜਗ੍ਹਾ ਤੋਂ 9 ਹਜ਼ਾਰ ਕਿਲੋ ਲਾਹਣ ਅਤੇ ਭੱਠੀਆਂ ਬਰਾਮਦ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਬਰਾਮਦੀ ਬਾਹਰੀ ਇਲਾਕੇ ਵਿਚੋਂ ਹੋਣ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਜਾਂ ਕਿਸ ਵਲੋਂ ਇਹ ਲਾਹਣ ਤਿਆਰ ਕੀਤੀ ਉਸਦੀ ਪੁਸ਼ਟੀ ਨਹੀਂ ਹੋਈ ਫਿਰ ਵੀ ਸਾਰਾ ਸਾਮਾਨ ਥਾਣਾ ਸਰਹਾਲੀ ਵੀ ਜਮਾਂ ਕਰਵਾ ਅਣਪਛਾਤੇ ਵਿਅਕਤੀਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ