NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ , ਸਿੱਖਿਆ ਵਿਭਾਗ ਵਿਚ ਸਰਕਾਰ ਦੀਆਂ ਪਾਲਤੂ ਕੰਪਨੀਆਂ ਦੀ ਸ਼ਰੇਆਮ ਲੁੱਟ ਅਤੇ ਸਰਕਾਰ ਵੱਲੋਂ ਵਾਰ ਵਾਰ ਬੇਨਤੀਜਾ ਮੀਟਿੰਗਾਂ ਦੇ ਵਿਰੋਧ ਵਿਚ ਅਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ 15 ਦਿਨਾਂ ਤੋਂ ਪੱਕਾ ਧਰਨਾ ਸਾਹਮਣੇ ਗੁਰੂਦਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਲਗਾਇਆ ਹੋਇਆ ਹੈ , ਇਸ ਦੌਰਾਨ ਜਥੇਬੰਦੀ ਨੇ ਵੱਖ ਵੱਖ ਪ੍ਰਦਰਸ਼ਨਾਂ ਰਾਹੀਂ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਘੇਰਿਆ, ਇਸ ਦੌਰਾਨ ਸਰਕਾਰ ਵੱਲੋਂ ਮੀਟਿੰਗਾਂ ਮਿਲੀਆਂ ਪਰ ਹਰੇਕ ਮੀਟਿੰਗ ਬੇਸਿੱਟਾ ਨਿਕਲੀ, ਯੂਨੀਅਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ 22 ਜੂਨ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗ ਹੋਈ ਜੋ ਦੋਬਾਰਾ ਬੇਸਿੱਟਾ ਰਹੀ, ਸਿੱਖਿਆ ਮੰਤਰੀ ਨੇ ਵੋਕੇਸ਼ਨਲ ਅਧਿਆਪਕਾਂ ਨੂੰ ਮਿਡ ਡੇ ਮੀਲ ਵਰਕਰਾਂ ਵਰਕਰਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਤੁਹਾਨੂੰ ਅਸੀ ਮਿਡ ਡੇ ਮੀਲ ਵਰਕਰਾਂ ਨੂੰ 10 ਮਹੀਨੇ ਦੀ ਤਨਖਾਹ ਦਿੰਦੇ ਹਾ ਪਰ ਤੁਹਾਨੂੰ 12 ਮਹੀਨੇ ਦੀ ਜੀ ਸਿੱਖਿਆ ਮੰਤਰੀ ਵੱਲੋ NSQF ਵੋਕੇਸ਼ਨਲ ਅਧਿਆਪਕਾਂ ਨੂੰ ਧਮਕੀ ਸੀ,
ਮੀਟਿੰਗ ਵਿੱਚ ਹਾਜ਼ਰ ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਰਦੀ ਨੇ ਕਿਹਾ ਕਿ ਸਿੱਖਿਆ ਸਕੱਤਰ ਕੰਪਨੀਆਂ ਦੇ ਦਲਾਲ ਦਾ ਕੰਮ ਕਰ ਰਿਹਾ ਹੈਂ ਓਸਨੇ ਕਿਹਾ ਕਿ ਕੰਪਨੀਆਂ ਨੂੰ ਅਸੀ ਬਾਹਰ ਨਹੀਂ ਕਰਾਗੇ, ਇਸਦਾ ਮਤਲਬ ਕਿ ਸਿੱਖਿਆ ਵਿੱਚ ਕਾਰਪੋਰੇਟ ਘਰਾਣਿਆਂ ਦੀ ਦਖਲ ਤੋ ਪੂਰਾ ਖੁਸ਼ ਹੈ, ਸਰਕਾਰ ਦੇ ਤਾਨਾਸ਼ਾਹੀ ਰਵਈਏ ਦੇ ਵਿਰੁੱਧ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਵਲੋ ਅੱਜ 23 ਜੂਨ ਨੂੰ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਤੀ ਮਹਿਲ ਵੱਲ ਹੱਲ ਬੋਲ ਰੈਲੀ ਕੀਤੀ ਗਈ ਜਿਸ ਵਿੱਚ ਦੋਬਾਰਾ(………) ਯੂਨੀਅਨ ਆਗੂਆਂ ਨੇ ਸਰਕਾਰ ਦੇ ਵਾਰ ਵਾਰ ਕੀਤੇ ਜਾਂਦੇ ਝੂਠੇ ਲਾਰਿਆਂ ਤੋ ਤੰਗ ਆ ਕੇ ਆਪਣੇ ਪੱਕੇ ਧਰਨੇ ਨੂੰ ਅੱਗੇ (…..) ਜਾਰੀ ਰੱਖਣ ਦਾ ਫੈਂਸਲਾ ਲਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਸਾਡੀਆਂ ਮੰਗਾ ਦੀ ਪੂਰਤੀ ਨਹੀਂ ਹੁੰਦੀ ਓਹਨਾ ਚਿਰ ਆਉਣ ਵਾਲੇ ਦਿਨਾਂ ਵਿਚ ਸੰਗਰਸ਼ ਹੋਰ ਤੇਜ ਕਰਨਗੇ।
ਇਸ ਮੌਕੇ ਯੂਨੀਅਨ ਸਲਾਹਕਾਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਮਾਨ,ਗੁਰਲਾਲ ਸਿੰਘ ,ਮਨਜਿੰਦਰ ਸਿੰਘ ਤਰਨਤਾਰਨ,ਜਰਨੈਲ ਸਿੰਘ ਪ੍ਰੈਸ ਸਕੱਤਰ ਜਸਵਿੰਦਰ ਅਤੇ ਲਵਦੀਪ ਅਤੇ ਹੋਰ ਆਗੂ ਮਜੂਦ ਸਨ ।