ਸਤਿਕਾਰਯੋਗ ਸਮੂਹ ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਧਿਆਪਕ ਸਾਥਿਓ ਤੁਸੀਂ ਸਭ ਜਾਣਦੇ ਹੋ ਆਪਾ ਲੰਬੇ ਤੋਂ ਸੰਘਰਸ਼ ਕਰਕੇ ਦੇਖੇ ਪਰ ਰੈਗੂਲਰ ਦੀ ਮੰਗ ਪੂਰੀ ਨਹੀ ਹੋਈ ਅਤੇ ਇਸਦੇ ਕਾਰਨ ਸਭ ਜਾਣਦੇ ਹੋ.. ਹੁਣ ਆਪਾ ਲੰਬੇ ਸਮੇਂ ਦੀ ਮਿਹਨਤ ਨਾਲ DECE ਕਰੀ ਅਤੇ ਸਰਕਾਰ ਨੇ 8393 ਪੋਸਟਾਂ ਕੱਢੀਆਂ, ਜਿਸ ਦੇ ਲਈ ਆਪਾ ਦਿਨ ਰਾਤ ਤਿਆਰੀ ਵੀ ਕਰ ਰਹੇ ਕਿਉਕਿ ਰੈਗੁਲਰ ਹੋਣ ਦਾ ਇਹੀ ਪ੍ਰੋਸੈਸ ਹੈ.. ਬਹੁਤ ਸਾਥੀ ਕੋਚਿੰਗ ਲੈ ਕੇ ਵੀ ਤਿਆਰੀ ਕਰ ਰਹੇ ਸੀ.. ਪਰ ਹੁਣ 27 ਨੂੰ ਹੋਣ ਵਾਲਾ ਟੈਸਟ ਕੈਂਸਲ ਕਰਨਾ ਮੰਦਭਾਗਾ ਹੈ.. ਟੈਸਟ ਮੁੜ ਦੁਬਾਰਾ ਕਰਵਾਉਣ ਦੀ ਮੰਗ ਨੂੰ ਲੈ ਕੇ ਸਾਰੀਆ ਜਥੇਬੰਦੀਆ ਦੀ ਮੀਟਿੰਗ ਪਟਿਆਲਾ ਵਿਖੇ 23 ਜੂਨ ਬੁੱਧਵਾਰ ਨੂੰ ਨਹਿਰੂ ਪਾਰਕ ਨੇੜੇ ਬੱਸ ਸਟੈਡ ਪਟਿਆਲਾ ਵਿੱਚ ਰੱਖੀ ਗਈ ਹੈ ਜਿਸ ਵਿੱਚ ਸਾਰੇ ਜਿਲ੍ਹੇ ਆਪਣੇ ਮੈਬਰਾਂ ਨਾਲ ਸਮੂਲੀਅਤ ਕਰਨਗੇ I ਮੀਟਿੰਗ ਉਪਰੰਤ ਰੋਸ਼ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਟੈਸਟ ਦੀ ਤਾਰੀਖ ਜਲਦੀ ਨਾ ਰੱਖੀ ਗਈ ਤਾ ਵੱਡੇ ਇਕੱਠ ਨਾਲ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਵੀ ਹੋਣਗੇ I
ਸਾਥੀਓ ਸਪੱਸਟ ਕਰ ਦੇਣਾ ਚਾਹੁੰਦੇ ਹਾ ਕਿ ਅਸੀਂ ਕਿਸੇ ਸੰਘਰਸ਼ ਦੇ ਖਿਲਾਫ ਨਹੀ ਅਸੀਂ ਟੈਸਟ ਦੀ ਮੰਗ ਲਈ ਡਟ ਕੇ ਸੰਘਰਸ਼ ਕਰਾਂਗੇ .. ਸਾਰੇ ਸਾਥੀ ਕੱਲ 10 ਵਜੇ ਪਟਿਆਲਾ ਜਰੂਰ ਪਹੁੰਚਣ ਜੋ ਟੈਸਟ ਦੇਣ ਦੇ ਹੱਕ ਚ ਹਨ ਤਾਂ ਜੋ ਸਰਕਾਰ ਤੋਂ ਟੈਸਟ ਰਖਵਾਇਆ ਜਾ ਸਕੇ ।