ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਮਾਮਲੇ ਨੂੰ ਹੋਏ ਪੂਰੇ ਛੇ ਸਾਲ। 1 ਜੂਨ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਤੋਂ ਹੋਏ ਸਨ ਸਰੂਪ ਚੋਰੀ।
– ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਕੀਤੀ ਗਈ ਅਰਦਾਸ,ਸਰਕਾਰ ਤੋਂ ਕੀਤੀ ਇਨਸਾਫ ਦੀ ਅਪੀਲ।
ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂਦੁਆਰਾ ਸਾਹਿਬ ਚੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਮਾਮਲੇ ਨੂੰ ਪੂਰੇ ਛੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਹਲੇ ਤੱਕ ਮਾਮਲਾ ਜਾਂਚ ਅਤੇ ਪੜਤਾਲ ਚ ਹੀ ਉਲਝਿਆ ਹੋਇਆ ਹੈ ਪਰ ਹਲੇ ਤੱਕ ਪੁਲਿਸ ਅਸਲ ਦੋਸ਼ੀਆਂ ਤੱਕ ਨਹੀਂ ਪੁਹੰਚ ਸਕੀ।ਅੱਜ ਸਰੂਪ ਚੋਰੀ ਮਾਮਲੇ ਦੇ ਛੇ ਸਾਲ ਪੂਰੇ ਹੋਣ ਤੇ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰੋਗਰਾਮ ਰੱਖੇ ਗਏ ਉਥੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਦੇ ਨਾਲ ਸਮੁੱਚੀ ਟੀਮ ਜਿਸ ਚ ਕੁਲਤਾਰ ਸੰਧਵਾ, ਬਲਜਿੰਦਰ ਕੌਰ,ਪ੍ਰੋ ਸਾਧੂ ਸਿੰਘ,ਮਾਸਟਰ ਬਲਦੇਵ ਸਿੰਘ,ਜਗਤਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਆਪ ਆਗੂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁਹੰਚੇ ਜਿਥੇ ਗੁਰੂਦੁਆਰਾ ਸਾਹਿਬ ਚ ਊਨਾ ਵੱਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਨਾਲ ਹੈ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕੇ ਨਾਲ਼ ਹੀ ਉਨ੍ਹਾਂ ਵੱਲੋਂ ਬਹਿਬਲ ਗੋਲੀਕਾਂਡ ਦੌਰਾਨ ਮਰਨ ਵਾਲੇ ਦੋ ਸਿੱਖਾਂ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਦੇ ਪਰਿਵਾਰਾਂ ਨੂੰ ਮਿਲੇ।
ਪ੍ਰੈਸ ਕਾਨਫਰੰਸ ਕਰਦੇ ਹੋਏ ਆਪੋਜੀਸ਼ਨ ਪਰਟੀ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਤਕ ਨਾ ਤਾਂ ਅਕਾਲੀ ਸਕਰਕਾਰ ਨੇ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਆਪਣੀ ਜਿੰਮੇਦਾਰੀ ਸਮਝਦੇ ਹੋਏ ਸਰੂਪ ਚੋਰੀ ਮਾਮਲੇ ਅਤੇ ਬੇਆਦਬੀ ਮਾਮਲੇ ਚ ਸੰਜੀਦਗੀ ਦਿਖਾਈ ਜਿਸ ਦੇ ਚਲੱਦੇ ਹਲੇ ਤੱਕ ਇਨਸਾਫ ਨਹੀ ਮਿਲ ਸਕਿਆਉਨ੍ਹਾਂ ਕਿਹਾ ਕਿ ਜਾਂਚ ਮੁੱਕਮਲ ਹੋ ਗਈ ਪਰ ਨਤੀਜਾ ਕੀ ਹੋਇਆ ਕੇ ਪੰਜਬ ਸਰਕਾਰ ਦੇ ਵਕੀਲ ਵੱਲੋਂ ਆਪਣਾ ਪੱਖ ਸਹੀ ਤਰੀਕੇ ਨਾਲ ਨਾ ਰੱਖੇ ਜਾਣ ਕਾਰਨ ਹਾਈਕੋਰਟ ਵੱਲੋਂ ਜਾਂਚ ਨੂੰ ਰੱਦ ਕਰ ਦਿਤਾ ਗਿਆ ਜਿਸ ਟੋ ਸਾਬਿਤ ਹੁੰਦਾ ਹੈ ਕੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਆਪਸ ਚ ਇਕ ਦੂਜੇ ਨੂੰ ਬਚਾਉਣ ਚ ਲੱਗੇ ਹੋਏ ਹਨ ਅਤੇ ਰਾਜਸੀ ਰੋਟੀਆਂ ਸੇਕ ਰਹੇ ਹਨ ਤੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ ।ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਦੀ ਹੈ ਤਾਂ ਊਨਾ ਵੱਲੋਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਜਰੂਰ ਖੜਾ ਕੀਤਾ ਜਵੇਗਾ।