Site icon Live Bharat

Farmers’ organization surrounded the sub-divisional office while helping the woman

ਕਿਸਾਨ ਸੰਘਰਸ਼ ਕਮੇਟੀ ਵਲੋਂ ਘੇਰਿਆ ਬਿਜਲੀ ਉਪਮੰਡਲ ਘੁਮਾਣ ,,,,,,ਐਸ ਡੀ ਓ ਵਲੋਂ ਰਿਸ਼ਵਤ ਲੈਕੇ ਵੀ ਨਹੀਂ ਕੀਤਾ ਕੰਮ ਦੇ ਲਗੇ ਇਲਜ਼ਾਮ,,,ਐੱਸ.ਡੀ.ਓ .ਉਪ ਮੰਡਲ ਘੁਮਾਣ ਉੱਤੇ ਵਿਧਵਾ ਨੇ ਲਾਏ 40ਹਜਾਰ ਰਿਸ਼ਵਤ ਲੈਣ ਦੇ ਦੋਸ਼,,,ਐਸਡੀਓ ਉਪ ਮੰਡਲ ਘੁਮਾਣ ਨੇ ਦੋਸ਼ਾਂ ਨੂੰ ਨਕਾਰਿਆ

ਜਿਲਾ ਗੁਰਦਾਸਪੁਰ ਦੇ ਕਸਬੇ ਕਸਬਾ ਘੁਮਾਣ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਿਜਲੀ ਉਪ ਮੰਡਲ ਘੁਮਾਣ ਘੇਰਿਆ ਗਿਆ ,,,,,ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਗੁਰਪ੍ਰੀਤ ਸਿੰਘ ਖਾਨਪੁਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਕ ਵਿਧਵਾ ਔਰਤ ਜਿਸ ਦਾ ਨਾਮ ਜਸਵਿੰਦਰ ਕੌਰ ਜੋ ਪਿੰਡ ਪੁਰਾਣਾ ਬਲੜਵਾਲ ਦੀ ਰਹਿਣ ਵਾਲੀ ਹੈ ਉਸ ਕੋਲੋਂ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਵਿਧਵਾ ਔਰਤ ਦੇ ਘਰ ਵਿੱਚੋਂ ਟਰਾਂਸਫਾਰਮਰ ਬਾਹਰ ਕਢਵਾਉਣ ਦੇ ਲਈ 20-20 ਹਜ਼ਾਰ ਦੋ ਵਾਰ ਲੈਕੇ ਕੁਲ 40 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈ ਕੇ ਐੱਸ ਡੀ ਓ ਉਪ ਮੰਡਲ ਸੁਸ਼ੀਲ ਕੁਮਾਰ ਨੂੰ ਘੁਮਾਣ ਨੂੰ ਦਿੱਤੇ ਗਏ ਹਨ। ਪਰ ਫਿਰ ਵੀ ਡੇਢ ਸਾਲ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਟਰਾਂਸਫਾਰਮਰ ਘਰ ਤੋਂ ਬਾਹਰ ਨਹੀਂ ਕੱਢਿਆ ਗਿਆ ਇਸ ਲਈ ਮਜਬੂਰਨ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਇਸ ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਦੇ ਲਈ ਉਪ ਮੰਡਲ ਘੁਮਾਣ ਨੂੰ ਘੇਰਦੇ ਹੋਏ ਧਰਨਾ ਲਗਾਉਣਾ ਪਿਆ

ਇਸ ਮੌਕੇ ਧਰਨੇ ਵਿੱਚ ਸ਼ਾਮਲ ਵਿਧਵਾ ਔਰਤ ਜਸਵਿੰਦਰ ਕੌਰ ਪਿੰਡ ਬਲੜਵਾਲ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਹੋਇਆ ਦੱਸਿਆ ਕਿ ਮੇਰੇ ਘਰ ਵਿੱਚ ਲੱਗੇ ਟਰਾਂਸਫਾਰਮਰ ਨੂੰ ਬਾਹਰ ਕੱਢਣ ਦੇ ਲਈ ਮੇਰੇ ਕੋਲੋਂ ਐਸ ਡੀ ਓ ਉਪ ਮੰਡਲ ਘੁਮਾਣ ਨੇ ਅਤੇ ਮੇਰੇ ਪਿੰਡ ਦੇ ਇਕ ਵਿਅਕਤੀ ਸੋਨੀ ਨੇ 40 ਰਿਸ਼ਵਤ ਲਈ ਹੈ। ਜਿਸ ਦੇ ਵਿੱਚ 20 ਹਜ਼ਾਰ ਰੁਪਏ ਉਕਤ ਵਿਅਕਤੀ ਸੋਨੀ ਰਾਹੀਂ ਮੈਂ ਖੁਦ ਐਸ ਡੀ ਓ ਘੁਮਾਣ ਨੂੰ ਦਿਤੇ ਹਨ। ਅਤੇ 20 ਹਜ਼ਾਰ ਰੁਪਏ ਉਕਤ ਵਿਅਕਤੀ ਨੇ ਮੇਰੇ ਕੋਲੋਂ ਲਏ ਹਨ। ਡੇਢ਼ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੇਰਾ ਟ੍ਰਾਂਸਫਾਰਮਰ ਬਾਹਰ ਨਹੀਂ ਕੱਢਿਆ ਜਿਸ ਕਰਕੇ ਮੈਂ ਸੰਘਰਸ਼ ਕਮੇਟੀ ਨੂੰ ਫਰਿਆਦ ਕੀਤੀ ਅਤੇ ਅੱਜ ਅਸੀਂ ਐਸ ਡੀ ਓ ਸੁਸ਼ੀਲ ਕੁਮਾਰ ਵਿਰੁੱਧ ਧਰਨਾ ਲਗਾਇਆ ਹੈ।

ਇਸ ਮੌਕੇ ਉਪ ਮੰਡਲ ਘੁਮਾਣ ਦੇ ਐਸਡੀਓ ਸੁਸ਼ੀਲ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਆਖਿਆ ਕਿ ਮੈਂ ਕਿਸੇ ਕੋਲੋਂ ਕੋਈ ਰਿਸ਼ਵਤ ਨਹੀਂ ਲਈ ਜਿਸ ਨੇ ਸਾਡੇ ਨਾਮ ਤੇ ਰਿਸ਼ਵਤ ਲੈਣ ਦੀ ਠੱਗੀ ਮਾਰੀ ਹੈ ਉਸ ਵਿਅਕਤੀ ਵਿਰੁੱਧ ਅਸੀਂ ਲਿਖਤੀ ਤੌਰ ਤੇ ਦਰਖਾਸਤ ਐਸਐਚਓ ਘੁਮਾਣ ਨੂੰ ਦੇ ਦਿੱਤੀ ਹੈ
ਮੇਰੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਓਥੇ ਹੀ ਉਕਤ ਵਿਆਕਤੀ ਸੋਨੀ ਦਾ ਕਹਿਣਾ ਸੀ ਕਿ ਉਸ ਨੇ ਕੋਈ ਪੈਸੇ ਨਹੀਂ ਲਏ ਅਤੇ ਨਾ ਹੀ ਉਕਤ ਔਰਤ ਨੇ ਉਸਨੂੰ ਕੋਈ ਪੈਸੇ ਦਿਤੇ ਹਨ

Exit mobile version