ਦਲ ਖ਼ਾਲਸਾ ਨੇ ਘੱਲੂਘਾਰਾ ਬਰਸੀ ਮਨਾਉਣ ਵਾਲੇ ਪ੍ਰੋਗਰਾਮਾਂ ਚ ਕੀਤੀ ਤਬਦੀਲੀ ਕੋਰੋਨਾ ਕਾਲ ਕਰਕੇ ਇਸ ਵਾਰ ਨਹੀਂ ਕੀਤਾ ਜਾਏਗਾ ਰੋਸ ਮਾਰਚ – ਕੰਵਰਪਾਲ ਬਿੱਟੂ
ਅਪਰੇਸ਼ਨ ਬਲਿਊ ਸਟਾਰ ਨੂੰ ਬੀਤੇ ਹੋਏ 37 ਵਰ੍ਹੇ ਹੋ ਚੱਲੇ ਲੇਕਿਨ ਜਦੋਂ 6 ਜੂਨ ਦਾ ਦਿਨ ਆਉਂਦਾ ਹੈ ਤਾਂ ਉਸ ਉਦੋਂ ਹੀ ਸਿੱਖਾਂ ਦੇ ਜ਼ਖ਼ਮ ਫਿਰ ਤਾਜ਼ਾ ਹੋ ਜਾਂਦਾ ਹੈ ਜਿਸ ਦੇ ਚਲਦੇ 6 ਜੂਨ ਵਾਲੇ ਹਫ਼ਤੇ ਸਿੱਖ ਜਥੇਬੰਦੀਆਂ ਵੱਖ ਵੱਖ ਤਰ੍ਹਾਂ ਦੇ ਰੋਸ ਮਾਰਚ ਕਰਕੇ ਪ੍ਰਦਰਸ਼ਨ ਕੀਤੇ ਜਾਂਦੇ ਹਨ ਲੇਕਿਨ ਹਰ ਸਾਲ ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਅੰਮ੍ਰਿਤਸਰ ਵਿਚ ਇਕ ਵਿਸ਼ਾਲ ਰੋਸ ਮਾਰਚ ਕੀਤਾ ਜਾਂਦਾ ਹੈ ਲੇਕਿਨ ਇਸ ਵਾਰ ਕੋਰੋਨਾ ਕਾਰਨ ਦਲ ਖਾਲਸਾ ਵੱਲੋਂ ਰੋਸ ਮਾਰਚ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸ਼ਾਂਤਮਈ ਤਰੀਕੇ ਨਾਲ ਗੁਰਦੁਆਰਾ ਸਾਹਿਬ ਵਿਚ ਪ੍ਰੋਗਰਾਮ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ 3 ਜੂਨ ਨੂੰ ਮੋਗਾ ਵਿੱਚ ਅਤੇ ਉਸੇ ਦਿਨ ਲੁਧਿਆਣਾ ਦੇ ਮੁੱਲਾਂਪੁਰ ਵਿਖੇ ਸਮਾਗਮ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ 4 ਜੂਨ ਨੂੰ ਬਠਿੰਡਾ ਅਤੇ 5 ਜੂਨ ਨੂੰ ਅੰਮ੍ਰਿਤਸਰ ਵਿਖੇ ਸਮਾਗਮ ਕੀਤਾ ਜਾਵੇਗਾ ਜਿਸ ਤੋਂ ਬਾਅਦ 6 ਜੂਨ ਨੂੰ ਸਵੇਰ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਪੂਰਾ ਦਿਨ ਅੰਮ੍ਰਿਤਸਰ ਬੰਦ ਕਰਨ ਦੀ ਗੋਦ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਸੰਗਤ ਅੱਗੇ ਅਪੀਲ ਕੀਤੀ ਹੈ ਕਿ ਸੰਗਤ ਉਨ੍ਹਾਂ ਦਾ ਸਾਥ ਦੇਵੇ