BJP MP Shweta Malik faces farmers’ hurdles again

0
182

ਜਿਲਾ ਗੁਰਦਾਸਪੁਰ ਦੇ ਬਟਾਲਾ ਦੇ ਵਿਚ ਭਾਜਪਾ ਸਾਂਸਦ ਸ਼ਵੇਤ ਮਲਿਕ ਪਹੁੰਚੇ ਸਨ, ਲੇਕਿਨ ਇਸ ਦੌਰਾਨ ਕਿਸਾਨਾਂ ਨੂੰ ਪਤਾ ਚਲ ਗਿਆ ਅਤੇ ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਅਤੇ ਸ਼ਵੇਤ ਮਲਿਕ ਦੇ ਖਿਲ਼ਾਫ ਜਮ ਕੇ ਨਾਰੇਬਾਜੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਾਜਪਾ ਸਾਂਸਦ ਸ਼ਵੇਤ ਮਲਿਕ ਬਟਾਲਾ ਵਿੱਚ ਆਰਐਸਐਸ ਦੇ ਇਕ ਵੱਡੇ ਅਧਿਕਾਰੀ ਨੂੰ ਮਿਲਣ ਆਏ ਸਨ। ਲੇਕਿਨ ਇਸ ਦੌਰਾਨ ਕਿਸਾਨਾਂ ਨੂੰ ਸ਼ਵੇਤ ਮਲਿਕ ਬਾਰੇ ਪਤਾ ਚਲ ਗਿਆ ਅਤੇ ਕਿਸਾਨ ਇਕੱਠੇ ਹੋ ਗਏ ਅਤੇ ਸ਼ਵੇਤ ਮਲਿਕ ਨੂੰ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਕਿਸਾਨਾਂ ਦਾ ਕਹਿਣਾ ਸੀ, ਕਿ ਜਦੋ ਤਕ ਤਿਨੋਂ ਖੇਤੀ ਕ਼ਾਨੂਨ ਰੱਧ ਨਹੀਂ ਹੁੰਦੇ, ਓਦੋਂ ਤਕ ਭਾਜਪਾ ਦੇ ਹਰ ਇਕ ਲੀਡਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ, ਕਿ ਜਦੋ ਵੀ ਭਾਜਪਾ ਦਾ ਕੋਈ ਲੀਡਰ ਪਿੰਡਾਂ ਅਤੇ ਸ਼ਹਿਰ ਵਿਚ ਕੋਈ ਪ੍ਰੋਗਰਾਮ ਕਰੇਗਾ, ਤਾਂ ਕਿਸਾਨਾਂ ਦੇ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਪਣੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਭਾਜਪਾ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਲੇਕਿਨ ਕੇਂਦਰ ਦੀ ਮੋਦੀ ਸਰਕਾਰ ਆਪਣੀ ਜਿਦ ਤੇ ਅੜੀ ਹੋਈ ਹੈ, ਲੇਕਿਨ ਜਦੋ ਖੇਤੀ ਕਾਨੂੰਨ ਰੱਧ ਨਹੀਂ ਹੁੰਦੇ ਓਦੋਂ ਤਕ ਕਿਸਾਨ ਵੀ ਆਪਣੀ ਜਿਦ ਤੇ ਅੜੇ ਰਹਿਣਗੇ ਅਤੇ ਖੇਤੀ ਕਾਨੂੰਨ ਰੱਧ ਕਰਵਾਕੇ ਹੀ ਵਾਪਿਸ ਮੁੜਨਗੇ