ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ””ਦੋ ਸਾਲ ਪਹਿਲਾ ਪਤਨੀ ਦੀ ਹੋਈ ਸੀ ਮੌਤ ਤਿੰਨ ਧੀਆਂ ਆਸਰਾ ਹਨ ਬਜ਼ੁਰਗ ਦਾਦਾ ਦਾਦੀ
ਪਰਿਵਾਰ ਦੀਆਂ ਸੁੱਖ ਸਹੂਲਤਾਂ ਲਈ ਵਧੇਰੇ ਪੈਸਾ ਕਮਾਉਣ ਦੇ ਚੱਕਰ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਤੁਰ ਪੈਂਦੇ ਹਨ ਪਰ ਉਸ ਸਮੇਂ ਇਨ੍ਹਾਂ ਦੇ ਮਨ ਵਿਚ ਇਹ ਖਿਆਲ ਨਹੀਂ ਆਉਂਦਾ ਕਿ ਵਿਦੇਸ਼ ਵਿਚ ਇਕੱਲੇ ਰਹਿਦਿਆਂ ਜੇਕਰ ਉਹ ਬੀਮਾਰ ਹੋ ਜਾਂਦੇ ਹਨ ਜਾਂ ਉਨ੍ਹਾਂ ਨੂੰ ਹੋਰ ਕੁਝ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਸੁੱਧ ਕੌਣ ਲਵੇਂਗਾ। ਦੂਜੇ ਪਾਸੇ ਗੱਲ ਉਨ੍ਹਾਂ ਦੇ ਪਰਿਵਾਰਾਂ ਦੀ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹਾਲ ਹੀ ਵਿਚ ਅਜਿਹੇ ਕਈ ਨੌਜਵਾਨਾਂ ਦੇ ਪਰਿਵਾਰ ਆਪਣੇ ਪੁੱਤਰਾਂ ਦੀ ਆਖਰੀ ਝਲਕ ਤੱਕ ਦੇਖਣ ਲਈ ਤਰਸਦੇ ਰਹੇ ਹਨ ਜਿਨ੍ਹਾਂ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਦੁਰਘਟਨਾ ਜਾਂ ਬਿਮਾਰੀ ਕਾਰਨ ਅਚਾਨਕ ਮੌਤ ਹੋ ਗਈ। ਅਜਿਹੇ ਹੀ ਇੱਕ 38 ਸਾਲਾ ਨੌਜਵਾਨ ਬਿਕਰਮਜੀਤ ਸਿੰਘ ਜੋ ਨਜ਼ਦੀਕੀ ਪਿੰਡ ਭਿਖਾਰੀਵਾਲ ਦਾ ਰਹਿਣ ਵਾਲਾ ਸੀ ਦੀ ਇਟਲੀ ਦੇ ਸ਼ਹਿਰ ਲੇਟਿਨ ਵਿਚ ਹਾਰਟ ਅਟੈਕ ਨਾਲ ਮੌਤ ਹੋਈ ਹੈ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਿਕਰਮ ਜੀਤ ਦੀਆਂ ਤਿੰਨ ਛੋਟੀਆਂ ਛੋਟੀਆਂ ਬੱਚੀਆਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਦੀ ਉਮਰ ਸਿਰਫ 8 ਸਾਲ ਹੈ ਅਤੇ ਇਹਨਾਂ ਬੱਚੀਆਂ ਦੀ ਮਾਂ ਨੂੰ ਦੋ ਸਾਲ ਪਹਿਲਾਂ ਇਕ ਬੀਮਾਰੀ ਨੇ ਚਪੇਟ ਵਿਚ ਲੈ ਲਿਆ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਹੁਣ ਬਿਕਰਮਜੀਤ ਸਿੰਘ ਦੀ ਮੌਤ ਨਾਲ ਇਹ ਬੱਚੀਆਂ ਅਨਾਥ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਭਵਿੱਖ ਇਨ੍ਹਾਂ ਦੇ ਦਾਦੇ ਅਤੇ ਦਾਦੀ ਦੇ ਸਹਾਰੇ ਨਿਰਭਰ ਹੋ ਗਿਆ ਹੈ।
ਬਜ਼ੁਰਗਮ ਮਾਤਾ ਪਿਤਾ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ ਤਾਂ ਜੋ ਉਸ ਦੇ ਜੱਦੀ ਪਿੰਡ ਵਿਚ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਅਕਤੀ ਦੇ ਪਿਤਾ ਬਲਕਾਰ ਸਿੰਘ ਅਤੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਬਿਕਰਮਜੀਤ ਸਿੰਘ ਦੋ ਸਾਲ ਪਹਿਲਾਂ ਵਿਦੇਸ਼ (ਇਟਲੀ) ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਅਤੇ ਉੱਥੇ ਜਾ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ ਕੱਲ੍ਹ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀਆਂ ਤਿੰਨ ਛੋਟੀਆਂ ਬੇਟੀਆਂ ਹਨ ਜਿਨ੍ਹਾਂ ਦੀ ਦੇਖਭਾਲ ਹੁਣ ਬਜ਼ੁਰਗ ਦਾਦਾ ਦਾਦੀ ਵੱਲੋਂ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਜੋ ਉਸ ਦਾ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇ ਅਤੇ ਆਖਰੀ ਵਾਰ ਉਸ ਦੀਆਂ ਬੱਚੀਆਂ ਉਸ ਦਾ ਚਿਹਰਾ ਦੇਖ ਸਕਣ