ਬੰਗਾਲ, ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਵਿਿਦਆਰਥੀਆਂ ਨੇ ਵੀ ਕੀਤੀ ਸ਼ਿਰਕਤ ਬਸੰਤ ਮੌਸਮ ਦੇ ਖੇੜੇ ਵਿਚ 8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਆਗਾਜ਼

0
71

ਅੱਜ ਦਾ ਪਾਪੂਲਰ ਪੰਜਾਬੀ ਸੰਗੀਤ ਮਨ ਨੂੰ ਦੁਖੀ ਕਰਦਾ ਹੈ:ਰੱਬੀ ਸ਼ੇਰਗਿਲ

1 ਫਰਵਰੀ,2023, ਅੰਮ੍ਰਿਤਸਰ – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਯੋਜਿਤ ਅੱਠਵੇਂ ਅੰਮ੍ਰਿਤਸਰ ਸਾਹਿਤ ਉਤਸਵ-2023 ਦਾ ਪਹਿਲੇ ਦਿਨ ਪ੍ਰਸਿੱਧ ਸਿੱਖ ਚਿੰਤਕ ਮਰਹੂਮ ਡਾ. ਗੁਰਬਚਨ ਸਿੰਘ ਬਚਨ ਨੂੰ ਸਮਰਪਿਤ ਉਦਘਾਟਨੀ ਸ਼ੈਸ਼ਨ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਈਸ਼ਵਰ ਦਿਆਲ ਗੌੜ ਨੇ ਸਾਹਿਤ ਅਤੇ ਇਤਿਹਾਸ ਦੇ ਸੰਬੰਧ ਬਾਰੇ ਗੱਲ ਕਰਦਿਆਂ ਆਪਣੇ ਮੱੁਖ ਭਾਸ਼ਣ ਵਿੱਚ ਕਿਹਾ ਕਿ ਇਤਿਹਾਸ ਨੂੰ ਕ੍ਰਮਿਕ ਦੀ ਥਾਂ ਸਾਹਿਤ ਵਿੱਚ ਮੌਜੂਦ ਬ੍ਰਹਿਮੰਡੀ ਵਿਧੀ ਨਾਲ ਸੋਚਣ ਦੀ ਲੋੜ ਹੈ। ਲੋਕਧਾਰਾ ਵਿੱਚ ਸਮੇਂ ਦਾ ਸੰਕਲਪ ਇੱਕ ਜਸ਼ਨ ਦੀ ਤਰ੍ਹਾਂ ਹੁੰਦਾ ਹੈ, ਜੋ ਇੱਕ ਜਸ਼ਨ ‘ਚੋਂ ਦੂਜੇ ਜਸ਼ਨ ਦੀ ਉਡੀਕ ਕਰ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸਤਿਤਵ ਦੀ ਸਾਰਤੱਤਤਾ, ਇਤਿਹਾਸ ਦੀ ਥਾਂ ਦਰਸ਼ਨ ਰਾਹੀਂ ਸੰਭਾਵਿਤ ਹੋ ਸਕਦੀ ਹੈ। ਮਿਸਲ-ਬੱਧ ਇਤਿਹਾਸ ਦੀ ਬਜਾਇ ਇਤਿਹਾਸ ਇੱਕ ਸਿਰਜਣ-ਪ੍ਰਕ੍ਰਿਆ ਵੀ ਹੈ ਜਿਸਨੂੰ ਕਿ ਅਸੀਂ ਦਾਰਸ਼ਨਿਕ ਅਤੇ ਬ੍ਰਹਿਮੰਡੀ ਪਰਿਪੇਖ ਰਾਹੀਂ ਹੀ ਸੰਭਾਵਿਤ ਕਰ ਸਕਦੇ ਹਾਂ।
ਇਸ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ. ਜਗਬੀਰ ਸਿੰਘ ਨੇ ਸ਼ੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿੱਚ ਨਾਦ ਪ੍ਰਗਾਸ ਸੰਸਥਾ ਇੱਕ ਪ੍ਰੇਰਕ ਸ਼ਕਤੀ ਵਜੋਂ ਕੰਮ ਕਰਦੀ ਹੈ। ਇਸ ਉਤਸਵ ਵਿੱਚ ਕੋਮਲ ਕਲਾਵਾਂ ਜਿਵੇਂ ਕਿ ਸੰਗੀਤ, ਸਾਹਿਤ ਅਤੇ ਸਿਨੇਮਾ ਨੂੰ ਆਲੋਚਨਾਤਮਕ ਨਜ਼ਰੀਆ ਰਾਹੀਂ ਦੇਖਿਆ ਗਿਆ ਹੈ, ਅਜਿਹੀ ਵਿਧੀਆਂ ਰਾਹੀਂ ਹੀ ਸਭਿਅਤਾ ਮੂਲਕ ਚੇਤਨਾ ਪੈਦਾ ਕਰ ਸਕਦੇ ਹੈ।ਇਸ ਤੋਂ ਪਹਿਲਾਂ ਉਦਘਾਟਨੀ ਸਮਾਗਮ ਦਾ ਆਰੰਭ ਖਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਸੁਆਗਤੀ ਸ਼ਬਦਾਂ ਨਾਲ ਕੀਤਾ। ਪੋ੍ਰਸਟ ਗੈ੍ਰਜੂਏਸ਼ਨ ਪੰਜਾਬੀ ਵਿਭਾਗ, ਖਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ ਤੋਂ ਡਾ. ਰਵਿੰਦਰ ਕੌਰ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਨਾਦ ਪ੍ਰਗਾਸੁ ਸੰਸਥਾ ਵੱਲੋਂ ਕੀਤੇ ਜਾ ਰਹੇ ਅਕਾਦਮਿਕ ਯਤਨਾਂ ਦੀ ਸ਼ਲਾਘਾ ਕੀਤੀ। ਉਦਘਾਟਨੀ ਸ਼ੈਸ਼ਨ ਦਾ ਸਟੇਜ ਸੰਚਾਲਨ ਸੰਦੀਪ ਸ਼ਰਮਾ ਨੇ ਕੀਤਾ।
ਅੰਮ੍ਰਿਤਸਰ ਸਾਹਿਤ ਉਤਸਵ ਦੌਰਾਨ ਸਜਾਈਆਂ ਗਈ ਵੱਖ ਵੱਖ ਪ੍ਰਦਰਸ਼ਨੀਆਂ ਜਿਨ੍ਹਾਂ ਵਿਚ ਚਿਤਰਕਲਾ, ਲੱਕੜਕਾਰੀ, ਪੁਰਾਤਨ ਸਾਜ਼ ਅਤੇ ਪੁਸਤਕ ਪ੍ਰਦਰਸ਼ਨੀਆਂ ਦਾ ਵਿਿਦਆਰਥੀਆਂ ਖੋਜਾਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਭਰਪੂਰ ਆਨੰਦ ਲਿਆ। ਇਸ ਮੌਕੇ ਲਗਾਈਆਂ ਪ੍ਰਦਰਸ਼ਨੀਆਂ ਦਾ ਉਦਘਾਟਨ ਬਲਿਹਾਰ ਸਿੰਘ ਯੂ.ਐਸ.ਏ. ਨੇ ਕੀਤਾ। ਇਸ ਮੌਕੇ ਮਰਹੂਮ ਡਾ. ਗੁਰਬਚਨ ਸਿੰਘ ਬਚਨ ਦੀ ਸੁਪਤਨੀ ਨੂੰ ਸਨਮਾਨਿਤ ਕੀਤਾ ਗਿਆ ਹੈ।
ਨਾਦ ਮਿਊਜ਼ਿਕ ਇੰਸਟੀਚਿਊਟ ਦੇ ਸਹਿਯੋਗ ਨਾਲ ਕਰਵਾਏ ਗਏ ਦੂਜੇ ਸਮਾਗਮ ਵਿੱਚ ਅਕਾਦਮਿਕ ਖੋਜ: ਸਥਿਤੀ ਅਤੇ ਮੁਲਾਂਕਣ ‘ਤੇ ਕਰਵਾਏ ਸੈਮੀਨਾਰ ਦੌਰਾਨ ਡਾ. ਰਾਜੇਸ਼ ਸ਼ਰਮਾ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗਿਆਨ ਉਦੇਸ਼ ਦਾ ਮੁਥਾਜ ਨਹੀਂ ਬਲਕਿ ਸਮਝ ਪੈਦਾ ਕਰਨਾ ਗਿਆਨ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦੀ ਮੂਲ ਭਾਵਨਾ ਦੀ ਥਾਂ ਹੁਣ ਸਿਧਾਂਤ ਨੇ ਲੈ ਲਈ ਹੈ ਅਤੇ ਯੁਨੀਵਰਸਿਟੀਆਂ ਅਤੇ ਕਾਲਜਾਂ ਨੂੰ ਹੁਣ ਬਸਤੀਵਾਦੀ ਮਾਡਲਾਂ ਤੋਂ ਮੁਕਤ ਹੋਣ ਦੀ ਲੋੜ ਹੈ। ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਵਿੱਚ ਖੋਜ ਅਤੇ ਪੂੰਜੀ ਦਾ ਗਠਬੰਧਨ ਬਣ ਗਿਆ ਹੈ ਜਿਸ ਤੋਂ ਮੁਕਤ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ  ਪੰਜਾਬੀ ਮਨ ਸ਼ਬਦ ਅਨੁਸਾਰੀ ਨਹੀਂ ਰਿਹਾ, ਉਹ ਸ਼ਬਦ ਨੂੰ ਗੁਰੂ ਤਾਂ ਮੰਨਦਾ ਹੈ ਪਰ ਉਸ ਦਾ ਦੋਸਤ ਨਹੀਂ ਬਣਦਾ। ਅਮਰਜੀਤ ਸਿੰਘ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਵਧੇਰੇ ਸਾਧਨ ਜ਼ਮੀਨ ਖਰੀਦਣ ਤੇ ਖਰਚ ਹੋ ਰਹੇ ਹਨ ਗਿਆਨ ਪ੍ਰਾਪਤੀ ਨਹੀਂ ਅਤੇ ਜ਼ਮੀਨ ਉਦਯੋਗ ਅਤੇ ਪੂੰਜੀ ਪੰਜਾਬ ਨੂੰ ਨਹੀਂ ਬਚਾ ਸਕਣਗੇ। ਉਨ੍ਹਾਂ ਕਿਹਾ ਕਿ ਗਿਆਨ ਸਿਰਜਣਾ ਹੀ ਪੰਜਾਬ ਦੀ ਮੁਕਤੀ ਦਾ ਰਾਹ ਹੈ।

ਡਾ. ਜਸਵਿੰਦਰ ਸਿੰਘ ਨੇ ਸਿੱਖ ਅਧਿਐਨ ਵਿਚ ਹੋਏ ਖੋਜ ਕਾਰਜ ਦਾ ਜਾਇਜਾ ਲੈਂਦਿਆਂ ਕਿਹਾ ਕਿ ਗੁਰਬਾਣੀ ਨੂੰ ਜਾਣਕਾਰੀ ਵਜੋਂ ਵਰਤਿਆ ਜਾ ਰਿਹਾ ਹੈ ਪਰ ਦਾਰਸ਼ਨਿਕ ਪ੍ਰਸ਼ਨ ਅਣਗੌਲੇ ਰਹਿ ਗਏ ਹਨ। ਇਸ ਸਮਾਗਮ ਦੀ ਸਟੇਜ ਸੰਚਾਲਨ ਹਰਮਕਮਲਪ੍ਰੀਤ ਸਿੰਘ ਨੇ ਕੀਤੀ।
ਇਸ ਮੌਕੇ ਅੰਮ੍ਰਿਤਸਰ ਸਾਹਿਤ ਉਤਸਵ ਦੇ ਪਹਿਲੇ ਦਿਨ ਦੇ ਤੀਜੇ ਸਮਾਗਮ ਪੰਜਾਬੀ ਸੰਗੀਤ: ਸਮਕਾਲੀ ਸਥਿਤੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਗਾਇਕ ਅਤੇ ਚਿੰਤਕ ਰੱਬੀ ਸ਼ੇਰਗਿੱਲ ਨੇ ਕਿਹਾ ਕਿ ਅੱਜ ਦਾ ਪੰਜਾਬੀ ਪਾਪੂਲਰ ਸੰਗੀਤ ਮਨ ਨੂੰ ਦੁਖੀ ਕਰ ਰਿਹਾ ਹੈ ਜੋ ਆਪਣੇ ਆਪ ਨੂੰ ਉਚਿਆਉਣ ਤੇ ਦੂਜਿਆਂ ਨੂੰ ਦੁਤਕਾਰਨ ਦਾ ਸਾਧਨ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਪ੍ਰਧਾਨ ਸਮਾਜਿਕ ਵਰਗ ਦੀ ਦੂਜਿਆਂ ਪ੍ਰਤੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ? ਇਸ ਮੌਕੇ ਪ੍ਰਸਿੱਧ ਚਿੰਤਕ ਤਸਕੀਨ ਨੇ ਕਿਹਾ ਕਿ 1970 ਤੋਂ ਬਾਅਦ ਪੰਜਾਬੀ ਸੱਭਿਆਚਾਰ ਨੂੰ ਸਿਰਫ ਗਾਇਕੀ ਤਕ ਸੀਮਤ ਕਰ ਦਿੱਤਾ ਗਿਆ ਹੈ ਜਿਸ ਨੇ ਕਲਾ ਦੇ ਸੁਹਜ ਨਾਲੋਂ ਤੋੜ ਕੇ ਖਪਤਕਾਰ ਬਣਾ ਦਿੱਤਾ ਹੈ। ਡਾ. ਅਲੰਕਾਰ ਸਿੰਘ ਨੇ ਇਸ ਮੌਕੇ ਪੰਜਾਬ ਦੇ ਸੰਗੀਤ ਘਰਾਣਿਅਆ ਬਾਰੇ ਜਾਣਕਾਰੀ ਦਿੰਦਿਆਂ ਸਮਕਾਲੀ ਗੁਰਬਾਣੀ ਸੰਗੀਤ ਦੇ ਰੁਝਾਨਾਂ ਬਾਰੇ ਵਿਚਾਰ ਪ੍ਰਗਟ ਕੀਤੇ।ਇਸ ਸਮਾਗਮ ਦੀ ਸਟੇਜ ਸੰਚਾਲਨ ਡਾ. ਕੁਲਵਿੰਦਰ ਸਿੰਘ ਨੇ ਕੀਤੀ।
ਇਸ ਮੌਕੇ ‘ਤੇ ਉੱਤਰੀ ਭਾਰਤ ਦੀਆਂ ਵਿਿਭੰਨ ਯੂਨੀਵਰਸਿਟੀਆਂ ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ, ਜੰਮੂ-ਕਸ਼ਮੀਰ, ਜੰਮੂ ਯੂਨੀਵਰਸਿਟੀ, ਜੰਮੂ-ਕਸ਼ਮੀਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ, ਖਾਲਸਾ ਕਾਲ ਅੰਮ੍ਰਿਤਸਰ ਤੋਂ ਆਏ ਵਿਿਦਆਰਥੀਆਂ ਨੇ ਸ਼ਿਰਕਤ ਕੀਤੀ।