ਅੰਮ੍ਰਿਤਸਰ, 17 ਜਨਵਰੀ:
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਇਸੇ ਹੀ ਲੜੀ ਤਹਿਤ ਬਲਾਕ ਮਜੀਠਾ-2 ਦੇ 51 ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਮੁਫ਼ਤ ਵਰਦੀਆਂ ਦੀ ਵੰਡ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜੇਸ਼ ਸ਼ਰਮਾ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਬਲਾਕ ਮਜੀਠਾ ਦੇ 51 ਸਕੂਲਾਂ ਦੇ 1056 ਬੱਚਿਆਂ ਨੂੰ ਮੁਫ਼ਤ ਵਰਦੀਆਂ ਦੀ ਵੰਡ ਕੀਤੀ ਗਈ ਹੈ ਜਿਸ ਤੇ 633600/-ਰੁਪਏ ਖਰਚ ਆਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜਿਲੇ੍ਹ ਦੇ ਸਕੂਲਾਂ ਵਿੱਚ ਵਰਦੀਆਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਬੱਚਾਂ ਵਰਦੀ ਤੋਂ ਬਗੈਰ ਨਹੀਂ ਰਹਿਣ ਦਿੱਤਾ ਜਾਵੇਗਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਵਰਦੀਆਂ ਦੇ ਨਾਲ ਨਾਲ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੀ ਵੰਡ ਕੀਤੀ ਜਾਂਦੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਮਜੀਠਾ-2 ਦੇ ਬਲਾਕ ਸਿਖਿਆ ਅਫਸਰ ਸ੍ਰੀ ਯਸ਼ਪਾਲ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਵਜੀਫੇ ਆਦਿ ਵੀ ਦਿੱਤੇ ਜਾ ਰਹੇ ਹਨ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਕੰਪਿਊਟਰ ਸਿਖਿਆ ਨਾਲ ਜੋੜਣ ਲਈ ਸਮਾਰਟ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭੇਜੀ ਗਈ ਗ੍ਰਾਂਟ ਦੀ ਨਿਯਮਾਂ ਅਨੁਸਾਰ ਹੀ ਵਰਦੀਆਂ ਦੀ ਖਰੀਦ ਕੀਤੀ ਗਈ ਹੈ ਅਤੇ ਬੱਚਿਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ ਹੈ।
ਇਸ ਮੌਕੇ ਸੈਂਟਰ ਹੈਡ ਟੀਚਰ ਸ੍ਰੀ ਜਤਿੰਦਰ ਸਿੰਘ, ਸ੍ਰੀ ਹਰਵਿੰਦਰ ਪ੍ਰਸ਼ਾਦ, ਸ੍ਰ ਕਰਮਜੀਤ ਸਿੰਘ, ਸ੍ਰ ਸਰਬਜੀਤ ਸਿੰਘ, ਸ੍ਰੀ ਦੁਰਗਾ ਦਾਸ, ਹੈਡ ਟੀਚਰ ਵਰਿੰਦਰ ਸਿੰਘ, ਸ੍ਰ ਬਲਾਵਰ ਸਿੰਘ, ਸ੍ਰ ਪਰਮਜੀਤ ਸਿੰਘ, ਸ੍ਰ ਮਨਜੀਤ ਸਿੰਘ, ਸ੍ਰ ਜਸਵਿੰਦਰ ਸਿੰਘ, ਸ੍ਰ ਸੁਖਦੇਵ ਸਿੰਘ ਤੋਂ ਇਲਾਵਾ ਅਧਿਆਪਕ ਵੀ ਹਾਜਰ ਸਨ।
—–
ਕੈਪਸ਼ਨ –ਬਲਾਕ ਸਿਖਿਆ ਅਫਸਰ ਸ੍ਰੀ ਯਸ਼ਪਾਲ ਬਲਾਕ ਮਜੀਠਾ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਦੀ ਵੰਡ ਕਰਦੇ ਹੋਏ।