ਰੋਪੜ ਵਿੱਖੇ ਸਵਾੜਾ ਦੇ ਇੱਕ ਫਾਰਮ ਚ ਤਿੰਨ ਵਿਅਕਤੀਆਂ ਦਾ ਹੋਇਆ ਕਤਲ

ਕਤਲ ਹੋਏ ਤਿੰਨ ਵਿਅਕਤੀਆਂ ਦੇ ਵਿੱਚੋਂ ਦੋ ਪ੍ਰਵਾਸੀ ਮਜ਼ਦੂਰ ਅਤੇ ਇੱਕ ਪੰਜਾਬੀ ਵਿਅਕਤੀ

0
382

ਨੂਰਪੁਰਬੇਦੀ ਬਲਾਕ ਦੀ ਕਲਮਾ ਚੌਕੀ ਦੇ ਅਧੀਨ ਪੈਂਦੇ ਸਵਾੜਾ ਦੇ ਇੱਕ ਫਾਰਮ ਦੇ ਵਿੱਚ ਤਿੰਨ ਵਿਅਕਤੀਆਂ ਦੇ ਕਤਲ ਦੇ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ । ਜਿਵੇਂ ਹੀ ਇਸ ਤੇਰੇ ਕਤਲ ਦੀ ਜਾਣਕਾਰੀ ਪੁਲਸ ਨੂੰ ਮਿਲੀ ਪੁਲਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਪੂਰੇ ਮਾਮਲੇ ਦੀ ਛਾਣ ਬੀਣ ਦੇ ਵਿੱਚ ਜੁੱਟ ਗਈ । ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਤੇਰਾ ਕਤਲ ਬੀਤੀ ਰਾਤ ਹੋਇਆ ਸੀ ਪਰ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਜੋ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਛਾਣ ਬੀਣ ਕਰਕੇ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ

ਜਿਹੜੇ ਇਹ ਤਿੰਨ ਵਿਅਕਤੀਆਂ ਦਾ ਕਤਲ ਹੋਇਆ ਇਨ੍ਹਾਂ ਵਿੱਚੋਂ ਦੋ ਵਿਅਕਤੀ ਪ੍ਰਵਾਸੀ ਮਜ਼ਦੂਰ ਸਨ ਅਤੇ ਇੱਕ ਵਿਅਕਤੀ ਪੰਜਾਬ ਦੇ ਨਾਲ ਸੰਬੰਧਿਤ ਸੀ ਜੋ ਕਿ ਇੱਕ ਕਰੈਸ਼ਰ ਦੇ ਉੱਪਰ ਟਰੈਕਟਰ ਚਲਾਉਂਦਾ ਸੀ ਇਸ ਮਾਮਲੇ ਦੀ ਛਾਣਬੀਣ ਕਰਨ ਦੇ ਲਈ ਰੂਪਨਗਰ ਜ਼ਿਲ੍ਹੇ ਦੇ ਆਈ ਜੀ ਪੁਲਿਸ ਅਮਿਤ ਪ੍ਰਸਾਦ ਐਸਐਸਪੀ ਰੋਪੜ ਸਵਪਨ ਸ਼ਰਮਾ ਅਤੇ ਡੀਐਸਪੀ ਸ੍ਰੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਮੌਕੇ ਤੇ ਪਹੁੰਚੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਿਆ ਜਾਵੇਗਾ ਉਧਰ ਦੂਜੇ ਪਾਸੇ ਮੌਕੇ ਤੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਤਿੰਨ ਕਤਲ ਹੋਣ ਦੇ ਨਾਲ ਸਨਸਨੀ ਫੈਲੀ ਹੈ ਅਤੇ ਪੁਲਸ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ