ਪੰਜਾਬ ਵਿੱਚ ਨਸ਼ਾ ਇਸ ਕਦਰ ਵੱਧ ਗਿਆ ਹੈ ਕਿ ਅਗਰ ਕੋਈ ਇਸਦਾ ਵਿਰੋਧ ਵੀ ਕਰਦਾ ਹੈ ਤਾ ਉਲਟਾ ਉਸਦਾ ਹੀ ਨੁਕਸਾਨ ਹੁੰਦਾ ਹੈ,ਤਾਜਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਪੂਰਬੀ ਅਧੀਨ ਆਉਂਦੇ ਇਲਾਕਾ ਵੇਰਕਾ ਦਾ ਹੈ ਜਿਥੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਇਲਾਕਾ ਨਿਵਾਸੀਆਂ ਵੱਲੋਂ ਮੁਹੱਲੇ ਵਿੱਚ ਰਹਿੰਦੀ ਇੱਕ ਔਰਤ ਤੇ ਨਜਾਇਜ ਸ਼ਰਾਬ ਵੇਚਣ ਅਤੇ ਮੁੰਡੇ ਬੁਲਾ ਕੇ ਮਾਰਕੁਟਾਈ ਅਤੇ ਤੋੜਭੰਨ ਕਰਨ ਦੇ ਦੋਸ਼ ਲਗਾਏ ਹਨ,ਅੰਮ੍ਰਿਤਸਰ ਦੇ ਕਸਬਾ ਵੇਰਕਾ ਵਿਖੇ ਮੁਹੱਲੇ ਵਿੱਚ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਦੀ ਇੱਕ ਔਰਤ ਦਾ ਜਦੋ ਇਲਾਕਾ ਨਿਵਾਸੀਆਂ ਵਿਰੋਧ ਕੀਤਾ ਤਾਂ ਔਰਤ ਨੇ ਮੁੰਡੇ ਬੁਲਾ ਕੇ ਇੱਕ ਨੌਜਵਾਨ ਤੇ ਹਮਲਾ ਕਰ ਦਿਤਾ ਅਤੇ ਕੁੱਟਮਾਰ ਕਰਨ ਦੇ ਨਾਲ ਨਾਲ ਸਕੌਡਾ ਗੱਡੀ ਵੀ ਭੰਨ ਦਿਤੀ
ਜਸਪਿੰਦਰ ਸਿੰਘ ਅਤੇ ਪ੍ਰਮੋਦ ਤਿਵਾੜੀ ਨੇ ਦਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਇੱਕ ਔਰਤ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਦੀ ਹੈ ਜਦੋ ਇਲਾਕਾ ਨਿਵਾਸੀਆਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਸ਼ਰਾਬ ਲੈਣ ਆਏ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋਕੇ ਉਕਤ ਨੌਜਵਾਨ ਤੇ ਹਮਲਾ ਕਰ ਦਿਤਾ ਅਤੇ ਗੱਡੀ ਦੀ ਵੀ ਤੋੜ ਭੰਨ ਕਰ ਦਿਤੀ,ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਅਤੇ ਇਲਾਕਾ ਨਿਵਾਸੀਆਂ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਈ।ਉਥੇ ਹੀ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਉਕਤ ਲੋਕਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਲਾਕੇ ਵਿੱਚ ਨਜਾਇਜ ਚਲ ਰਹੇ ਧੰਦੇ ਬੰਦ ਹੋਣੇ ਚਾਹੀਦੇ ਹਨ।