The students protested against the Punjab government by burning their degrees

0
87

ਅੱਜ ਮਿਤੀ 23-06-2021 ਦਿਨ ਬੁੱਧਵਾਰ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਮੇਨ ਲਾਇਬ੍ਰੇਰੀ ਕੋਲ ਰਣਬੀਰ ਦੇਹਲਾ ਤੇ ਜੀਤਾ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋੱ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਲਈ ਕੀਤੀਆਂ ਨਿਯੁਕਤੀਆਂ ਵਿਰੁੱਧ ਆਪਣੀਆਂ ਡਿਗਰੀਆਂ ਸਾੜ ਕੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਵਿਦਿਆਰਥੀ ਆਗੂ ਦੀਪ ਗਰੇਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਿਥੇ ਦਸ-ਦਸ ਸਾਲ ਇੱਕ-ਇੱਕ ਨੌਕਰੀ ਪ੍ਰਾਪਤ ਕਰਨ ਲਈ ਲਾਇਬ੍ਰੇਰੀਆਂ ਵਿੱਚ ਪੜ੍ਹਨ ਤੇ ਬਿਤਾਉਣੇ ਪੈਂਦੇ ਨੇ ਤੇ ਓਥੇ ਹੀ ਲੀਡਰ ਆਪਣੇ ਬੱਚਿਆ ਨੂੰ ਮਿੰਟਾਂ ਵਿੱਚ ਵੱਡਿਆਂ ਅਹੁਦਿਆਂ ਤੇ ਬਿਠਾ ਦਿੰਦੇ ਨੇ,ਸਾਰਾ ਸਾਲ ਮਿਹਨਤਾਂ ਕਰਨ ਵਾਲਾ ਵਿਦਿਆਰਥੀ ਆਪਣੇ-ਆਪ ਨੂੰ ਲੁੱਟਿਆਂ-ਲੁੱਟਿਆਂ ਮਹਿਸੂਸ ਕਰਦਾ ਹੈ,ਗ਼ੌਰ ਕਰਨ ਯੋਗ ਆ ਪਹਿਲਾ ਵੀ ਪੰਜਾਬ ਸਰਕਾਰ ਨੇ ਬੇਅੰਤ ਸਿੰਘ ਦੇ ਪੋਤੇ ਨੂੰ ਡੀ.ਐਸ.ਪੀ ਨਿਯੁਕਤ ਕੀਤਾ ਸੀ ਤੇ ਹੁਣ ਫੇਰ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਪੀ.ਸੀ.ਐਸ ਵਰਗੇ ਏ ਕਲਾਸ ਅਹੁਦਿਆਂ ਨਾਲ ਨਿਵਾਜਿਆਂ ਹੈ ਜਿਸਦੀ ਵਜ੍ਹਾਂ ਤਰਸ ਅਧਾਰ ਤੇ ਕਿਹਾ ਗਿਆ ਹੈ

ਨਾਲ ਹੀ ਵਿਦਿਆਰਥੀ ਸਾਥੀ ਨੇ ਕਿਹਾ ਪੰਜਾਬ ਸਰਕਾਰ ਨੂੰ ਇਹ ਤਰਸ 34 ਸਾਲ ਬਾਅਦ ਹੀ ਕਿਓਂ ਆਇਆ ਤੇ ਆਇਆ ਵੀ ਕਰੋੜਾਂ ਦੀ ਮਲ਼ਕੀਅਤ ਰੱਖਣ ਵਾਲਿਆ ਤੇ । ਜਿਥੇ ਆਮ ਸ਼ਹੀਦ ਪਰਿਵਾਰਾਂ ਦੇ ਬੱਚੇ ਨੌਕਰੀਆਂ ਲਈ ਤਰਸ ਰਹੇ ਨੇ ਜਿੰਨਾਂ ਦੇ ਘਰਾਂ ਦੇ ਚੁੱਲਿਆਂ ਚ ਅੱਗ ਬਲਣੀ ਵੀ ਔਖੀ ਹੋਈ ਪਈ ਏ, ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਕਿ ਨੌਕਰੀ ਦੇ ਸਹੀ ਹੱਕਦਾਰਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਨਾ ਕਿ ਰਸੂਖਦਾਰਾਂ ਨੂੰ ਮਿਲਣਾ ਚਾਹੀਦਾ ।ਇਸ ਮੌਕੇ ਗੁਰਦੀਪ ਖਨਾਲ, ਬਿੱਟੂ ਰੁੜਕੀ , ਅਵਤਾਰ ਸਿੰਘ , ਅਮਨਦੀਪ ਕੌਰ ਸਿੱਧੂ, ਗੌਰਵ ਰਾਣਾ , ਹਰਵਿੰਦਰ ਹੈਰੀ , ਗੁਰਬਾਜ ਸਿੰਘ,ਮੱਖਣ ਸਿੰਘ,ਨਵਨੀਤ,ਮਨਦੀਪ ਸਿੰਘ,ਸੁਖਪਾਲ ਸਿੰਘ,ਪਵਨਪ੍ਰੀਤ ਕੌਰ,ਰੀਤੂ,ਹਰਪ੍ਰੀਤ ਕੌਰ ਆਦਿ ਸ਼ਾਮਿਲ ਸਨ ।