ਜਲੰਧਰ ਨਗਰ ਨਿਗਮ ਦੀ ਅਣਗਹਿਲੀ ਕਾਰਨ ਲੋਕ ਹੋ ਰਹੇ ਦੁਰਘਟਨਾਵਾਂ ਦੇ ਸ਼ਿਕਾਰ
ਬੀਤੇ ਦਿਨੀਂ ਜਲੰਧਰ ਦਾ ਕਾਲਾ ਸੰਘਿਆ ਰੋਡ ਬਣਾ ਦਿੱਤਾ ਗਿਆ ਪਰ ਇਸ ਰੋਡ ਤੇ ਸੀਵਰੇਜ ਪਹਿਲਾਂ ਤੋਂ ਹੀ ਬਲੋਕ ਸਨ ਜਿਨ੍ਹਾਂ ਦੀ ਰੋਡ ਬਣਾਉਣ ਤੋਂ ਬਾਅਦ ਸੜਕ ਪੁੱਟ ਡੇਢ ਫੁੱਟ ਦੇ ਸਾਡੇ ਕਰ ਇਨ੍ਹਾਂ ਸੀਵਰੇਜ ਨੂੰ ਸਾਫ ਕੀਤਾ ਜਾ ਰਿਹਾ ਹੈ ਇਸ ਦੌਰਾਨ ਨਾਂ ਤੇ ਖੱਡਿਆਂ ਦੇ ਬਾਉਂਡਰੀ ਤੇ ਕੋਈ ਸਟੋਪਰ ਲਗਾਏ ਹੋਏ ਹਨ ਅਤੇ ਨਾ ਹੀ ਕੋਈ ਅਜਿਹਾ ਚਿੰਨ੍ਹ ਜਿਸ ਨਾਲ ਆਣ ਜਾਣ ਵਾਲਿਆਂ ਨੂੰ ਅੱਗੇ ਖੱਡੇ ਦਾ ਪਤਾ ਲੱਗ ਸਕੇ । ਨਗਰ ਨਿਗਮ ਦੀ ਅਜਿਹੀ ਅਣਗਹਿਲੀ ਕਾਰਨ ਲੋਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਰਹੇ ਹਨ ਜਲੰਧਰ ਦੇ ਕੋਟ ਸਦੀਕ ਦੇ ਰਹਿਣ ਵਾਲੇ ਦੀਪਕ ਆਪਣੇ ਮੋਟਰਸਾਈਕਲ ਤੇ ਸਵਾਰ ਜਾ ਰਹੇ ਸਨ ਅਤੇ ਅੱਗੇ ਖੱਡਾ ਹੋਣ ਦੇ ਕਾਰਨ ਉਹ ਡਿੱਗ ਪਏ ਜਿਸ ਨਾਲ ਉਨ੍ਹਾਂ ਦੇ ਮੂੰਹ ਤੇ ਬਾਂਹ ਤੇ ਗੰਭੀਰ ਸੱਟਾਂ ਆਈਆਂ ਉੱਥੇ ਹੀ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਖੱਡਿਆਂ ਦੇ ਬਾਉਂਡਰੀ ਤੇ ਸਟੌਪਰ ਲਗਾਏ ਜਾਣ ਤਾਂ ਜੋ ਆਉਣ ਜਾਣ ਵਾਲੇ ਲੋਕ ਦੁਰਘਟਨਾਵਾਂ ਦੇ ਸ਼ਿਕਾਰ ਨਾ ਹੋਣ