ਨਜਾਇਜ ਸੰਬੰਧਾਂ ਦੇ ਚਲਦੇ ਸ਼ੱਕੀ ਹਲਾਤਾਂ ਵਿੱਚ ਹੋਈ ਨੌਜਵਾਨ ਦੀ ਮੌਤ ਪਰਿਵਾਰਿਕ ਮੈਂਬਰ ਦੱਸ ਰਹੇ ਕਤਲ ਪੁਲਿਸ ਨੇ ਕੀਤਾ ਕੇਸ ਦਰਜ ਗੁਰਦਾਸਪੁਰ ਦੇ ਪਿੰਡ ਕੋਟ ਮਜਲਿਸ ਵਿਚ ਇਕ ਵਿਅਕਤੀ ਹਰਦੀਪ ਸਿੰਘ 38 ਸਾਲਾ ਦੀ ਮੌਤ ਸੱਕੀ ਹਾਲਾਤਾਂ ਦੌਰਾਨ ਹੋ ਗਈ। ਮ੍ਰਿਤਕ ਦਾ ਪਰਿਵਾਰ ਇਸ ਮੌਤ ਨੂੰ ਨਜਾਇਜ ਸਬੰਧਾਂ ਦੌਰਾਨ ਹਤਿਆ ਦੱਸ ਰਿਹਾ ਹੈ। ਦੂਜੇ ਪਾਸੇ ਥਾਣਾ ਕਿਲਾ ਲਾਲ ਸਿਘ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਤੇ ਮ੍ਰਿਤਕ ਦੀ ਪ੍ਰੇਮਿਕਾ ਬਲਬੀਰ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਹਰਦੀਪ ਸਿੰਘ ਦੇ ਭਰਾ ਹਰਪਾਲ ਸਿੰਘ ਨੇ ਦੱਸਿਆ ਕਿ ਹਰਦੀਪ ਦੇ ਪਿੰਡ ਵਿਚ ਹੀ ਗੁਆਂਢ ਰਹਿਣ ਵਾਲੀ ਬਲਬੀਰ ਕੌਰ ਦੇ ਨਾਲ ਕਾਫੀ ਸਮੇ ਪਹਿਲਾਂ ਨਜਾਇਜ ਸਬੰਧ ਸਨ। ਪਰ ਪਰਿਵਾਰ ਦੇ ਸਮਝਾਣ ਕਾਰਨ ਹਾਰਦੀਪ ਪਿਛੇ ਹੱਟ ਗਿਆ ਸੀ। ਪਰ ਬਲਬੀਰ ਕੌਰ ਹਰਦੀਪ ਦਾ ਪਿੱਛਾ ਨਹੀਂ ਛੱਡ ਰਹੀ ਸੀ। ਜਿਸ ਕਰਨ ਪਿਛਲੇ ਕਾਫੀ ਸਮੇਂ ਤੋਂ ਹਰਦੀਪ ਮਾਨਸਿਕ ਤਨਾਵ ਵਿਚ ਰਹਿੰਦਾ ਸੀ। ਕੱਲ ਸ਼ਾਮ ਹਰਦੀਪ ਸਿੰਘ ਨੂੰ ਬਲਬੀਰ ਕੌਰ ਨੇ ਬੁਲਾਇਆ ਸੀ ਜਦੋਂ ਹਰਦੀਪ ਵਾਪਿਸ ਆਇਆ ਤਾਂ ਉਸਦੀ ਹਾਲਾਤ ਕਾਫੀ ਖ਼ਰਾਬ ਸੀ। ਜਿਸ ਨੂੰ ਇਲਾਜ ਲਈ ਲੈਕੇ ਗਏ। ਪਰ ਇਲਾਜ ਦੌਰਾਨ ਹਰਦੀਪ ਦੀ ਮੌਤ ਹੋ ਗਈ।ਮ੍ਰਿਤਕ ਦੇ ਭਰਾ ਹਰਪਾਲ ਨੇ ਦੱਸਿਆ ਕਿ ਹਰਦੀਪ ਨੂੰ ਬਲਬੀਰ ਕੌਰ ਨੇ ਹੀ ਕੋਈ ਜਹਰੀਲੀ ਚੀਜ ਦੇ ਕੇ ਮਾਰਿਆ ਹੈ।
ਹਰਪਾਲ ਸਿੰਘ ਮ੍ਰਿਤਕ ਦਾ ਭਰਾ ਦੂਜੇ ਪਾਸੇ ਥਾਣਾ ਕਿਲ੍ਹਾ ਲਾਲ ਸਿੰਘ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਤੇ ਆਰੋਪੀ ਬਲਬੀਰ ਕੌਰ ਦੇ ਖਿਲਾਫ ਧਾਰਾ 306 ਦੇ ਤਹਿਤ ਦਸਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸਤਨਾਮ ਸਿੰਘ ਸਬ ਇੰਸਪੈਕਟਰ