ਗੁਰਦਾਸਪੁਰ ਦੀ ਸਰਕਾਰੀ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਆਏ ਨੌਜਵਾਨਾਂ ਨਾਲ ਝਗੜਿਆਂ ਸਾਬਕਾ ਫੌਜੀ ਅਤੇ ਪ੍ਰਾਇਵੇਟ ਕੋਚ

0
149

ਗੁਰਦਾਸਪੁਰ ਦੀ ਸਰਕਾਰੀ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਆਏ ਨੌਜਵਾਨਾਂ ਨਾਲ ਝਗੜਿਆਂ ਸਾਬਕਾ ਫੌਜੀ ਅਤੇ ਪ੍ਰਾਇਵੇਟ ਕੋਚ,4 ਨੌਜਵਾਨ ਹੋਏ ਜ਼ਖਮੀ

ਗੁਰਦਾਸਪੁਰ ਦੇ ਸਰਕਾਰੀ ਗੌਰਮਿੰਟ ਕਾਲੇਜ ਦੀ ਗਰਾਊਂਡ ਵਿੱਚ ਭਰਤੀ ਦੀ ਤਿਆਰੀ ਕਰਨ ਲਈ ਪ੍ਰੈਕਟਿਸ ਕਰਨ ਆਏ ਨੌਜਵਾਨਾਂ ਨਾਲ ਪ੍ਰਾਈਵੇਟ ਕੋਚ ਅਤੇ ਸਾਬਕਾ ਫੌਜੀ ਨੇ ਕੀਤੀ ਕੁੱਟਮਾਰ 4 ਨੋਜਵਾਨ ਹੋਏ ਜ਼ਖਮੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚਲ ਰਿਹਾ ਇਲਾਜ ਜਖਮੀ ਹੋਏ ਨੌਜਵਾਨਾਂ ਨੇ ਕੋਚ ਉਪਰ ਪੈਸੇ ਮੰਗਣ ਦੇ ਲਗਾਏ ਆਰੋਪ ਪੈਸੇ ਨਾ ਦੇਣ ਤੇ ਕੀਤੀ ਕੁੱਟਮਾਰ ਅਤੇ ਗਰਾਊਂਡ ਵਿੱਚ ਨਾ ਵੜਨ ਦੀ ਦਿਤੀ ਚਿਤਾਵਨੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੀ ਸਰਕਾਰੀ ਗੌਰਮਿਟ ਕਾਲਜ ਦੀ ਗਰਾਊਂਡ ਵਿੱਚ ਫੌਜ ਵਿਚ ਭਰਤੀ ਹੋਣ ਦੇ ਲਈ ਦੌੜ ਲਗਾਉਣ ਲਈ ਆਉਂਦੇ ਹਨ ਉਨ੍ਹਾਂ ਦਸਿਆ ਕਿ ਕੁੱਝ ਦਿਨਾਂ ਤੋਂ ਇਸ ਗਰਾਉਂਡ ਵਿੱਚ ਇਕ ਸਾਬਕਾ ਫੌਜੀ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਆ ਰਿਹਾ ਹੈ ਜਿਸਨੇ ਆਪਣਾ ਇਕ ਪ੍ਰਾਈਵੇਟ ਕੋਚਿੰਗ ਸੈਂਟਰ ਖੋਲਿਆ ਹੋਇਆ ਹੈ ਉਸ ਨੇ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਲਈ ਆ ਰਹੇ ਨੌਜਵਾਨਾਂ ਨੂੰ ਕਿਹਾ ਕਿ ਗਰਾਊਂਡ ਵਿਚ ਪ੍ਰੈਕਟਿਸ ਕਰਨ ਅਤੇ ਕਸਰਤ ਕਰਨ ਲਈ ਐਂਟਰੀ ਫ਼ੀਸ ਦੇਣੀ ਹੋਵੇਗੀ ਜਦ ਕੁੱਝ ਨੌਜਵਾਨਾਂ ਨੇ ਕਿਹਾ ਕਿ ਇਹ ਸਰਕਾਰੀ ਗਰਾਊਂਡ ਹੈ ਉਹ ਇਸ ਦੀ ਕੋਈ ਫੀਸ ਨਹੀਂ ਦੇਣਗੇ ਤਾਂ ਵਿਰੋਧ ਕਰਨ ਤੇ ਇਸ ਸਾਬਕਾ ਫੌਜੀ ਨੇ ਆਪਣੇ ਸਾਥੀ ਬੁਲਾ ਕੇ ਇਹਨਾਂ ਨੌਜਵਾਨਾਂ ਨਾਲ ਮਾਰਕੁਟਾਈ ਕੀਤੀ ਜਿਸ ਕਰਕੇ 4 ਨੌਜਵਾਨ ਜ਼ਖਮੀ ਹੋ ਗਏ ਜਿਹਨਾਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਗੁਰਦਾਸਪੁਰ ਦੀ ਸਰਕਾਰੀ ਗੌਰਮਿੰਟ ਕਾਲੇਜ ਦੀ ਗਰਾਊਂਡ ਨੂੰ ਸਹੀ ਕਰਨ ਲਈ ਪਾਸ ਸਿਸਟਮ ਬਣਾਇਆ ਗਿਆ ਹੈ ਅਤੇ ਸਭ ਦੀ ਸਹਿਮਤੀ ਨਾਲ ਇਸ ਪਾਸ ਸਿਸਟਮ ਬਣਾਇਆ ਗਿਆ ਹੈ ਕਿਉਂਕਿ ਇਸ ਗਰਾਊਂਡ ਵਿੱਚ ਪਹਿਲਾਂ ਬਹੁਤ ਚੋਰੀਆਂ ਹੋ ਚੁੱਕੀਆਂ ਹਨ ਇਸ ਇਸ ਲਈ ਪਾਸ ਵਾਲਾ ਬੱਚਾ ਹੀ ਅੰਦਰ ਆ ਕੇ ਪ੍ਰੈਕਟਿਸ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਪਾਸ ਦੀ ਕੋਈ ਫੀਸ ਨਹੀਂ ਮੰਗੀ ਗਈ ਉਹਨਾਂ ਕਿਹਾ ਕਿ ਉਸਨੇ ਆਪਣੇ ਕੋਲੋਂ ਪੈਸੇ ਖਰਚ ਕਰ ਸਰਕਾਰੀ ਗਰਾਊਂਡ ਵਿਚ ਗੇਟ ਲਗਾਏ ਹਨ ਅਤੇ ਗਰਾਊਂਡ ਨੂੰ ਸਹੀ ਕੀਤਾ ਹੈ ਉਹਨਾਂ ਦਸਿਆ ਕਿ ਬੱਚਿਆਂ ਨੂੰ ਰੋਕਿਆ ਤਾਂ ਬਚੇ ਆਪਸ ਵਿੱਚ ਝਗੜੇ ਹਨ ਉਹਨਾਂ ਨੇ ਕਿਸੇ ਨਾਲ ਮਾਰਕੁਟਾਈ ਨਹੀਂ ਕੀਤੀ ਅਤੇ ਸੰਗੋ ਬੱਚਿਆਂ ਨੇ ਉਹਨਾਂ ਦੇ ਕਪੜੇ ਪਾੜੇ ਹਨ