ਕਾਂਗਰਸੀ ਆਗੂ ਤੇ ਐੱਨ ਆਰ ਆਈਜ਼ ਪਿੰਟੂ ਦਿਆਲਪੁਰਾ ਨੂੰ ਗਹਿਰਾ ਸਦਮਾ, ਭਤੀਜੇ ਦਾ ਦਿਹਾਂਤ

0
190

ਕਾਂਗਰਸੀ ਆਗੂ ਤੇ ਐੱਨ ਆਰ ਆਈਜ਼ ਭਗਵੰਤ ਸਿੰਘ ਪਿੰਟੂ ਦਿਆਲਪੁਰਾ ( ਕੈਨੇਡਾ ) ਤੇ ਸਮੂੰਹ ਹੁੰਦਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਤੀਜੇ ਤੇਜਬੀਰ ਸਿੰਘ ਸੋਨੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ‘ਚ ਜਾ ਬਿਰਾਜੇ। ਇਸ ਮੌਕੇ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ, ਸਾਂਸਦ ਜਸਬੀਰ ਸਿੰਘ ਡਿੰਪਾ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ, ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ, ਤੇਜਪ੍ਰੀਤ ਸਿੰਘ ਪੀਟਰ ਵਾਇਸ ਚੇਅਰਮੈਨ ਮੰਡੀ ਬੋਰਡ, ਭਗਵੰਤਪਾਲ ਸਿੰਘ ਸੱਚਰ ਪ੍ਧਾਨ ਜਿਲਾਂ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ, ਰਾਜਨ ਗਿੱਲ ਭਰਾਤਾਂ ਸਾਂਸਦ ਜਸਬੀਰ ਸਿੰਘ ਡਿੰਪਾ, ਮਨਦੀਪ ਸਿੰਘ ਕਾਕੂ ਪੱਟੀ ਮੈਂਬਰ ਸੂਚਨਾ ਕਮਿਸ਼ਨ ਪੰਜਾਬ, ਅਮਨਦੀਪ ਸਿੰਘ ਗੋਰਾ ਗਿੱਲ ਬੁਲਾਰਾ ਪੰਜਾਬ ਕਾਂਗਰਸ, ਰਾਜੂ ਖੱਬੇਰਾਜਪੂਤਾਂ, ਸਵਰਣ ਸਿੰਘ ਧੁੰਨ ਆਗੂ ਆਮ ਆਦਮੀ ਪਾਰਟੀ, ਭਗਵੰਤ ਸਿੰਘ ਕੰਬੋਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ, ਬੱਬੂ ਸਰਮਾ ਪ੍ਰਧਾਨ ਨਗਰ ਕੌਂਸਲ ਭਿੱਖੀਵਿੰਡ, ਵਜੀਰ ਸਿੰਘ ਪਾਰਸ ਪੱਟੀ, ਸੁਬੇਗ ਸਿੰਘ ਧੁੰਨ ਵੱਲੋਂ ਕਾਂਗਰਸੀ ਆਗੂ ਭਗਵੰਤ ਸਿੰਘ ਪਿੰਟੂ ( ਕੈਨੇਡਾ ) ਦਿਆਲਪੁਰਾ ਤੇ ਸਮੂੰਹ ਹੁੰਦਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।