The Sarpanch of the SC community of the Congress party started killing the development in village

0
185

ਕਾਂਗਰਸ ਪਾਰਟੀ ਦੇ ਐਸਸੀ ਬਰਾਦਰੀ ਦੇ ਸਰਪੰਚ ਪਿੰਡ ਵਿੱਚ ਵਿਕਾਸ ਕਰਵਾਉਣ ਨੂੰ ਮਾਰਨ ਲੱਗੇ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਦੇ ਤਰਲੇ ਕਹਿ ਰਹੇ ਹਨ ਕਿ ਪਿੰਡ ਵਿਚ ਵਿਕਾਸ ਕਰਵਾਉਣ ਲਈ ਖੁਦ ਡਿਪਟੀ ਕਮਿਸ਼ਨਰ ਤੇ ਵਿਧਾਇਕ ਦੇਣ ਦਖ਼ਲ
ਤਰਨ ਤਾਰਨ ਤੋ ਗੁਰਮੀਤ ਸਿੰਘ ਵਲਟੋਹਾ ਦੀ ਵਿਸ਼ੇਸ ਰਿਪੋਰਟ ਪਿੰਡ ਵਿੱਚ ਨਹੀਂ ਚੱਲ ਰਿਹਾ ਮਨਰੇਗਾ ਦਾ ਕੰਮ ਅਤੇ ਨਹੀਂ ਮਿਲ ਰਹੇ ਉਨ੍ਹਾਂ ਨੂੰ ਕੰਮ ਕੀਤੇ ਹੋਏ ਪੈਸੇ

ਕਾਂਗਰਸ ਪਾਰਟੀ ਦੇ ਐਸਸੀ ਬਰਾਦਰੀ ਦੇ ਸਰਪੰਚ ਪਿੰਡ ਵਿੱਚ ਵਿਕਾਸ ਕਰਵਾਉਣ ਨੂੰ ਮਾਰਨ ਲੱਗੇ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਦੇ ਤਰਲੇ ਕਹਿ ਰਹੇ ਹਨ ਕਿ ਪਿੰਡ ਵਿਚ ਵਿਕਾਸ ਕਰਵਾਉਣ ਲਈ ਖੁਦ ਡਿਪਟੀ ਕਮਿਸ਼ਨਰ ਤੇ ਵਿਧਾਇਕ ਦੇਣ ਦਖ਼ਲ

ਐਂਕਰ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਚੱਕ ਬੰਬਾ ਵਿਖੇ ਐੱਸ ਈ ਬਰਾਦਰੀ ਦੇ ਮੌਜੂਦਾ ਕਾਂਗਰਸੀ ਸਰਪੰਚ ਕਾਬਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀ ਉਨ੍ਹਾਂ ਨੂੰ ਪਿੰਡ ਵਿਚ ਵਿਕਾਸ ਕਾਰਜ ਕਰਵਾਉਣ ਤੋਂ ਰੋਕ ਰਹੇ ਹਨ ਅਤੇ ਉਸ ਦੇ ਖਿਲਾਫ ਗਲਤ ਸ਼ਿਕਾਇਤਾਂ ਕਰਕੇ ਵਿਕਾਸ ਕਾਰਜਾਂ ਵਿੱਚ ਵਿਘਨ ਪਾ ਰਹੇ ਹਨ ਸਰਪੰਚ ਕਾਬਲ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਲੱਗੇ ਗੰਦਗੀ ਦੇ ਢੇਰਾਂ ਨੂੰ ਦੂਰ ਕਰਨ ਲਈ ਉਹ ਪਿੰਡ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਪਿੰਡ ਦੀ ਦਾਖਾ ਸੁੰਦਰ ਬਣ ਸਕੇ ਪਰ ਇਹ ਲੋਕ ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾ ਰਹੇ ਹਨ ਅਤੇ ਆਈਆਂ ਗਰਾਂਟਾਂ ਵੀ ਡੱਕ ਰਹੇ ਹਨ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਤੇ ਵਿਧਾਇਕ ਖ਼ੁਦ ਇਸ ਵਿਚ ਦਖ਼ਲ ਦੇ ਕੇ ਪਿੰਡ ਦਾ ਵਿਕਾਸ ਕਾਰਜ ਸ਼ੁਰੂ ਕਰਵਾਉਣ ਤਾਂ ਜੋ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਨਿਕਲ ਸਕਣ

ਇਸ ਉਪਰੰਤ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਪਿੰਡ ਦੇ ਵਿਕਾਸ ਕਾਰਜਾ ਦੇ ਨਾਲ ਪਿੰਡ ਵਿੱਚ ਮਨਰੇਗਾ ਦਾ ਵੀ ਕੰਮ ਛੇਤੀ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਦੋ ਵਕਤ ਦਾ ਕੰਮ ਮਿਲ ਸਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਮਨਰੇਗਾ ਦਾ ਕੰਮ ਵੀ ਕਈ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਉਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੇ ਬਣਦੇ ਮਨਰੇਗਾ ਦੇ ਪੈਸੇ ਨਹੀਂ ਮਿਲੇ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਮਨਰੇਗਾ ਦੇ ਅਧਿਕਾਰੀਆਂ ਵੱਲੋਂ ਬਾਹਰੋਂ ਮਨਰੇਗਾ ਮਜ਼ਦੂਰ ਲਿਆ ਕੇ ਪਿੰਡ ਵਿਚ ਮਨਰੇਗਾ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਪਿੰਡ ਦੇ ਲੋਕ ਵਿਹਲੇ ਬੈਠੇ ਹੋਏ ਹਨ ਉਨ੍ਹਾਂ ਕਿਹਾ ਕਿ ਇਹ ਉਕਤ ਵਿਅਕਤੀ ਹੀ ਇਹ ਸਭ ਕੁਝ ਕਰ ਰਹੇ ਹਨ ਅਤੇ ਇਹ ਮਨਰੇਗਾ ਇੰਸਪੈਕਟਰ ਵੀ ਇਨ੍ਹਾਂ ਦੇ ਪਿੱਛੇ ਲੱਗਾ ਹੋਇਆ ਹੈ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਮਨਰੇਗਾ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਇਸ ਦੀ ਇਨਕੁਆਰੀ ਕੀਤੀ ਜਾਵੇ ਕਿ ਮਨਰੇਗਾ ਦਾ ਆ ਰਿਹਾ ਪੈਸਾ ਕਿੱਥੇ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਵਿਚ ਵਿਕਾਸ ਕਾਰਜ ਵੀ ਜਲਦੀ ਸ਼ੁਰੂ ਕਰਵਾਏ ਜਾਣ ਤਾਂ ਜੋ ਉਹ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਨਿਕਲ ਸਕਣ ਪਿੰਡ ਵਾਸੀਆਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਇਸ ਮੰਗ ਨੂੰ ਜਲਦੀ ਨਾ ਪੂਰਾ ਕੀਤਾ ਗਿਆ ਤਾਂ ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਉਹ ਇਸ ਦਾ ਮੂੰਹ ਤੋੜ ਜਵਾਬ ਦੇਣਗੇ ਜਿਸ ਦੀ ਜ਼ਿੰਮੇਵਾਰ ਰਾਜਨੀਤਕ ਲੀਡਰ ਅਤੇ ਉਹ ਪਿੰਡ ਵਾਸੀ ਹੋਣਗੇ ਜੋ ਵਿਕਾਸ ਕਾਰਜਾਂ ਵਿੱਚ ਅੜਚਣ ਪਾ ਰਹੇ ਹਨ