After the ragis, now the Dhadi Jatha will also launch a campaign against the administration

0
109

ਰਾਗੀਆਂ ਤੋਂ ਬਾਅਦ ਹੁਣ ਢਾਡੀ ਜਥੇ ਵੀ ਅਰਦਾਸ ਕਰ ਛੇੜਨਗੇ ਪ੍ਰਸ਼ਾਸਨ ਖ਼ਿਲਾਫ਼ ਮੁਹਿੰਮ ਬੋਲੇ ਢਾਡੀ ਜਥੇ ਤੇ ਖ਼ਿਲਾਫ਼ ਲਗਾਤਾਰ ਘੜੀਆਂ ਜਾ ਰਹੀਆਂ ਨੇ ਕੋਝੀਆਂ ਸਕੀਮਾਂ

ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਢਾਡੀ ਜਥਿਆਂ ਉੱਤੇ ਫ਼ੈਸਲਾ ਕੀਤਾ ਗਿਆ ਸੀ ਕਿ ਸਰਦੀਆਂ ਦੇ ਵਿੱਚ ਅੱਠ ਘੰਟੇ ਢਾਡੀ ਅਤੇ ਆਪਣੀ ਸੇਵਾ ਉੱਥੇ ਨਿਭਾਉਣਗੇ ਅਤੇ ਨੌਂ ਘੰਟੇ ਗਰਮੀਆਂ ਦੇ ਵਿੱਚ ਸੇਵਾ ਉੱਥੇ ਨਿਭਾਉਣਗੇ ਲੇਕਿਨ ਰਜਿਸਟਰਾਂ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਅਹੁਦਾ ਸੰਭਾਲਿਆ ਗਿਆ ਉਸ ਤੋਂ ਬਾਅਦ ਢਾਡੀ ਜਥੇ ਦਿ ਮਿਆਰ ਹੋਰ ਘਟਾ ਦਿੱਤੀ ਗਈ ਹੈ ਇਸੇ ਨੂੰ ਵੇਖਦੇ ਹੋਏ ਅੱਜ ਢਾਡੀ ਜਥੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕੀਤੀ ਗਈ ਅਤੇ ਮੁਹਿੰਮ ਵਿੱਢਣ ਦੀ ਗੱਲ ਕੀਤੀ ਗਈ ਉੱਥੇ ਹੀ ਢਾਡੀ ਜਥੇ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਵਾਰ ਵਾਰ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਉਨ੍ਹਾਂ ਵੱਲੋਂ ਜਥੇਦਾਰ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਲੇਕਿਨ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਬਲਦੇਵ ਸਿੰਘ ਐਮ ਏ ਦੇ ਮੁਤਾਬਕ ਲਗਾਤਾਰ ਹੀ ਢਾਡੀਆਂ ਦੇ ਉੱਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਉੱਤੇ ਬਾਈ ਨਵੇਂ ਆਦੇਸ਼ ਥੋਪ ਦਿੱਤੇ ਗਏ ਹਨ ਉੱਥੇ ਨਾਲ ਹੀ ਕਿਹਾ ਕਿ ਇਸ ਬਾਬਤ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਬੀਬੀ ਜਗੀਰ ਕੌਰ ਨੂੰ ਵੀ ਮਿਲਿਆ ਹੈ ਉਥੇ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਛੇ ਜੂਨ ਤੱਕ ਇਸ ਦਾ ਫੈਸਲੇ ਦਾ ਇੰਤਜ਼ਾਰ ਕਰਾਂਗੇ ਤੇ ਜੇਕਰ ਨਾ ਹੋਇਆ ਤਾਂ ਜਿਹੜੀ ਕਮੇਟੀ ਦੇ ਮੈਂਬਰ ਸਨ ਉਨ੍ਹਾਂ ਦੇ ਘਰ ਦੇ ਬਾਹਰ ਢਾਡੀ ਅਤੇ ਅਤੇ ਕੀਰਤਨ ਕਰ ਕੇ ਉਨ੍ਹਾਂ ਦੇ ਖਿਲਾਫ ਪ੍ਰੋਟੈਸਟ ਵੀ ਕੀਤਾ ਜਾਵੇਗਾ