ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਦੋਰਾਨ ਚੋਕੀਦਾਰਾਂ ਨੂੰ ਕੋਈ ਸਹੂਲਤ ਨਾ ਦੇਣ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ

0
140

ਪੇਂਡੂ ਚੌਕੀਦਾਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਦੋਰਾਨ ਚੋਕੀਦਾਰਾਂ ਨੂੰ ਕੋਈ ਸਹੂਲਤ ਨਾ ਦੇਣ ਤੇ ਤਰਨਤਾਰਨ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫੂਕਿਆ ਪੁਤਲਾ ਚੌਕੀਦਾਰਾਂ ਵੱਲੋਂ 7500 ਰੂਪੈ ਮਾਣ ਭੱਤੇ ਅਤੇ ਜਨਮ ਅਤੇ ਮੌਤ ਰਜਿਸਟਰੇਸ਼ਨ ਦਾ ਕੰਮ ਆਸਾਂ ਵਰਕਰਾਂ ਤੋਂ ਵਾਪਸ ਲੈ ਕੇ ਮੁੜ ਚੌਕੀਦਾਰਾਂ ਨੂੰ ਦੇਣ ਦੀ ਕੀਤੀ ਜਾ ਰਹੀ ਹੈ ਮੰਗ

ਐਕਰ – ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਦੋਰਾਨ ਪੇਂਡੂ ਚੌਕੀਦਾਰਾਂ ਨੂੰ ਕੋਈ ਸਹੂਲਤ ਨਾ ਦੇਣ ਦੇ ਰੋਸ ਵਜੋਂ ਚੌਕੀਦਾਰਾਂ ਵੱਲੋਂ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਤਲਾ ਫੂਕਿਆ ਗਿਆ ਚੋਕੀਦਾਰ ਪੰਜਾਬ ਸਰਕਾਰ ਕੋਲੋ ਆਪਣਾ ਮੇਹਨਤਾਨਾ ਵਾਧਾ ਕੇ 7500 ਰੂਪੈ ਮਹੀਨਾ ਦੇਣ ਦੀ ਮੰਗ ਕਰ ਰਹੇ ਹਨ ਪੇਂਡੂ ਚੌਕੀਦਾਰ ਯੂਨੀਅਨ ਦੇ ਸੂਬਾ ਸਕੱਤਰ ਦੇਵੀ ਦਾਸ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਬਜ਼ਟ ਸੈਸ਼ਨ ਦੋਰਾਨ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਲੇਕਿਨ ਸਰਕਾਰ ਦਾ ਵਾਅਦਾ ਵਫਾ ਨਹੀਂ ਹੋਇਆ ਹੈ