ਬਟਾਲਾ ਪੁਲਿਸ ਦੇ ਪੁਲਿਸ ਥਾਣਾ ਕੋਟਲੀ ਸੂਰਤ ਮਲ੍ਹੀ ਚ ਏਐਸਈ ਕਰਨੈਲ ਸਿੰਘ ਦੀ ਗਲੇ ਚ ਗੋਲੀ ਵੱਜਣ ਨਾਲ ਹੋਈ ਮੌਕੇ ਤੇ ਮੌਤ , ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਹੀ ਰਾਈਫਲ ਸਾਫ ਕਰਦੇ ਚੱਲਿਆ ਫਾਇਰ | ਮ੍ਰਿਤਕ ਦੇ ਪਰਿਵਾਰ ਦਾ ਆਰੋਪ ਹੈ ਕਿ ਪੁਲਿਸ ਅਧਕਾਰੀ ਇਸ ਮਾਮਲੇ ਚ ਤੱਥ ਗ਼ਲਤ ਦੱਸ ਰਹੇ ਹਨ ਅਤੇ ਕਰਨੈਲ ਸਿੰਘ ਦੀ ਅਸੀਡੇੰਟਲ ਮੌਤ ਨਹੀਂ ਬਲਕਿ ਕਤਲ ਹੋਇਆ ਹੈ |
ਪੁਲਿਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮਲ੍ਹੀ ਚ ਤੈਨਾਤ ਏਐਸਈ ਕਰਨੈਲ ਸਿੰਘ ਜੋਕਿ ਪਟਰੋਲਿੰਗ ਡਿਊਟੀ ਤੇ ਤੈਨਾਤ ਸੀ ਦੀ ਅੱਜ ਅਚਾਨਕ ਗੋਲੀ ਲੱਗਣ ਨਾਲ ਮੌਤ ਤਾ ਮਾਮਲਾ ਆਇਆ ਸਾਮਣੇ , ਇਸ ਮਾਮਲੇ ਚ ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਕਰਨੈਲ ਸਿੰਘ ਆਪਣੀ ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚਲਣ ਨਾਲ ਗੱਲੇ ਚ ਫਾਇਰ ਲੱਗਣ ਨਾਲ ਮੌਕੇ ਤੇ ਉਸਦੀ ਮੌਤ ਹੋ ਗਈ ਸਿਵਲ ਹਸਪਤਾਲ ਬਟਾਲਾ ਚ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਲਿਆਂਦਾ ਗਿਆ ਜਿਥੇ ਮ੍ਰਿਤਕ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਕਿ ਜੋ ਪੁਲਿਸ ਅਧਕਾਰੀ ਇਸ ਮਾਮਲੇ ਚ ਤੱਥ ਦਸ ਰਹੇ ਹਨ ਉਹ ਗ਼ਲਤ ਹਨ ਅਤੇ ਉਹਨਾਂ ਕਿਹਾ ਕਰਨੈਲ ਸਿੰਘ ਦੀ ਅਸੀਡੇੰਟਲ ਮੌਤ ਨਹੀਂ ਕਤਲ ਹੋਇਆ ਹੈ | ਅਤੇ ਉਹਨਾਂ ਦੱਸਿਆ ਕਿ ਕਰਨੈਲ ਸਿੰਘ ਕੋਲ ਰਾਈਫਲ ਨਹੀਂ ਬਲਕਿ ਸਰਵਿਸ ਰਿਵੋਰਲੇਰ ਹੈ |
ਉਧਰ ਸਿਵਲ ਹਸਪਤਾਲ ਬਟਾਲਾ ਚ ਸਥਿਤੀ ਵਿਗੜ ਦੀ ਦੇਖ ਮੌਕੇ ਤੇ ਪਹੁਚੇ ਬਟਾਲਾ ਪੁਲਿਸ ਡੀ ਐਸ ਪੀ ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਸੀ ਕਿ ਹੁਣ ਤਕ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਕਰਨੈਲ ਸਿੰਘ ਆਪਣੀ ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚਲਣ ਨਾਲ ਗੱਲੇ ਚ ਫਾਇਰ ਲੱਗਣ ਨਾਲ ਮੌਕੇ ਤੇ ਉਸਦੀ ਮੌਤ ਹੋਈ ਹੈ ਲੇਕਿਨ ਉਹਨਾਂ ਵਲੋਂ ਮੌਕੇ ਤੇ ਜਾਕੇ ਕੇ ਇਸ ਮਾਮਲੇ ਚ ਜਾਂਚ ਕੀਤੀ ਜਾਵੇਗੀ ਅਤੇ ਇਸ ਮਾਮਲੇ ਚ ਹਰ ਪੱਖ ਤੋਂ ਜਾਂਚ ਕੀਤੀ ਜਾ ਜਾਵੇਗੀ |