ਅੰਮ੍ਰਿਤਸਰ ਖੇਤੀ ਆਰਡੀਨੇਸਾ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਕ ਵਿਚ ਜਿਥੇ ਹਰ ਵਰਗ ਨਾਲ ਖੜ ਰਿਹਾ ਹੈ ਉਥੇ ਹੀ ਸਾਬਕਾ ਪੁਲਿਸ ਅਧਿਕਾਰੀ ਵੀ ਇਨ੍ਹਾਂ ਦੇ ਹੱਕ ਵਿੱਚ ਉਤਰ ਆਏ ਅੱਜ ਇਨ੍ਹਾਂ ਵੱਲੋਂ ਰੋਸ਼ ਮਾਰਚ ਕੱਢਿਆ ਗਿਆ ਤੇ ਐਸਡੀਐਮ ਵਿਕਾਸ ਹੀਰਾ ਨੂੰ ਮੰਗ ਪੱਤਰ ਵੀ ਦਿੱਤਾ ,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੁਖਦੇਵ ਸਿੰਘ ਛੀਨਾ ਆਈਪੀਐਸ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਜੋ ਦੇਸ਼ ਦਾ ਅੰਨਦਾਤਾ ਹੈ ਉਸ ਉਤੇ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ ਇਹ ਠੀਕ ਨਹੀਂ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਕੇ ਉਨ੍ਹਾਂ ਦੀਆਂ ਮੰਗਾਂ ਮਨ ਲੈਣੀਆਂ ਚਾਹੀਦੀਆਂ ਹਨ, ਇੰਨੀ ਠੰਡ ਵਿੱਚ ਉਹ ਦਿੱਲੀ ਵਿਚ ਸੰਗਰਸ਼ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ, ਉਹਜਿਸ ਤਰ੍ਹਾਂ ਦੀ ਮੱਦਦ ਲਈ ਕਿਹਣਗੇ ਉਨ੍ਹਾਂ ਦੀ ਟੀਮ ਸਾਬਕਾ ਪੁਲਿਸ ਅਧਿਕਾਰੀਆਂ ਦੀ ਉਨ੍ਹਾਂ ਦੇ ਨਾਲ ਹੈ ਅਸੀਂ ਪਿੱਛੇ ਨਹੀਂ ਹਟਾਗੇਪ ਉਨ੍ਹਾਂ ਨੇ ਕਿਹਾ ਕਿ ਕਿਸਾਨਾ ਦਾ ਇਹ ਸੰਘਰਸ਼ ਸਿਰਫ ਕਿਸਾਨਾ ਦਾ ਹੀ ਨਹੀ ਸਗੋ ਸਾਰੇ ਦੇਸ਼ ਦਾ ਸੰਘਰਸ਼ ਹੈ ਜਿਸਦੇ ਚਲਦੇ ਇਹਨੀ ਠੰਢ ਵਿਚ ਦਿਲੀ ਬਾਰਡਰ ਤੇ ਆਪਣੇ ਹੱਕਾ ਲਈ ਸੰਘਰਸ਼ ਕਰ ਰਹੇ ਹਨ ਜਿਸਨੂੰ ਦੇਖਦਿਆਂ ਦੂਨੀਆਂ ਭਰ ਦੇ ਲੌਕਾ ਵਲੌ ਕਿਸਾਨਾ ਦਾ ਸਾਥ ਦਿਤਾ ਜਾ ਰਿਹਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਦੇ ਕੰਨਾ ਉਪਰ ਜੂੰ ਨਹੀ ਸਰਕ ਰਹੀ ਜਾ ਫਿਰ ਮੋਦੀ ਸਰਕਾਰ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ।