ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਨਾਲ ਰਲਕੇ ਕਿਸਾਨਾਂ ਨਾਲ ਖੇਡ ਖੇਡਣ ਦੇ ਲਾਏ ਦੋਸ਼

0
234

ਪੰਜਾਬ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਰਲਕੇ ਕਿਸਾਨਾਂ ਨਾਲ ਖੇਡ ਰਿਹਾ ਹੈ ਜੋ ਕੇਂਦਰ ਸਰਕਾਰ ਕਹਿੰਦੀ ਹੈ ਉਸ ਤਰ੍ਹਾਂ ਹੀ ਕਰ ਰਿਹਾ ਹੈ। ਇਹ ਦੋਸ਼ ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਛਾਉਣੀ ਵਿਖੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਦੇ ਗ੍ਰਹਿ ਵਿਖੇ ਕਹੇ। ਇਸ ਮੌਕੇ ਇਨ੍ਹਾਂ ਨਾਲ ਜਨਮੇਜਾ ਸਿੰਘ ਸੇਖੋ ਸਾਬਕਾ ਸਿਚਾਈ ਮੰਤਰੀ ਪੰਜਾਬ,ਵਰਦੇਵ ਸਿੰਘ ਨੋਨੀ ਮਾਨ, ਰਤਿੰਦਰ ਸਿੰਘ ਸਾਂਈਆਵਾਲਾ,ਪ੍ਰੀਤਮ ਸਿੰਘ ਮਲਸੀਆ, ਭਗਵਾਨ ਸਿੰਘ ਨੰਬਰਦਾਰ ਸੀਨੀਅਰ ਅਕਾਲੀ ਆਗੂ, ਕੁਲਵਿੰਦਰ ਸੰਧੂ ਅਤੇ ਹੋਰ ਹਲਕੇ ਦੇ ਅਕਾਲੀ ਵਰਕਰ ਹਾਜ਼ਰ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਬਿਲ ਪਾਸ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਅਤੇ ਸੰਘਰਸ਼ ਨੂੰ ਤੇਜ਼ ਕੀਤਾ। ਕਿਸਾਨਾਂ ਦੇ ਸੰਘਰਸ਼ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਨਾਲ ਹੈ ਅਤੇ ਨਾਲ ਹੀ ਰਹੇਗੀ ਅਤੇ ਕਿਸਾਨਾ ਦੇ ਹੱਕਾਂ ਲਈ ਲੜਦੀ ਰਹੇਗੀ। ਸ: ਜਨਮੇਜਾ ਸਿੰਘ ਸੇਖੋ ਨੇ ਕਿਹਾ ਹੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਲੁੱਟਣ ਅਤੇ ਨਾਜਾਇਜ਼ ਪਰਚੇ ਕਰਵਾਉਣ ‘ਚ ਰੁੱਝੀ ਹੋਈ ਹੈ ਜਿਸ ਦਾ ਮੂੰਹਤੋੜ ਜਵਾਬ ਸਰਕਾਰ ਆਉਣ ਤੇ ਦਿੱਤਾ ਜਾਵੇਗਾ।ਇਨ੍ਹਾਂ ਫਿਰੋਜ਼ਪੁਰ ਵਿਖੇ ਬਣਨ ਵਾਲੇ ਪੀ.ਜੀ.ਆਈ. ਦੀ ਗੱਲ ਕਰਦਿਆਂ ਕਿਹਾ ਕਿ 13 ਅਪ੍ਰੈਲ ਤੱਕ ਕੰਮ ਸ਼ੁਰੂ ਹੋ ਜਾਵੇਗਾ, ਜਿਸ ਨਾਲ ਫਿਰੋਜ਼ਪੁਰ ਅਤੇ ਲਾਗਲੇ ਜ਼ਿਲ੍ਹੇ ਦੇ ਲੋਕਾਂ ਨੂੰ ਵੜੀ ਸਹੂਲਤ ਪ੍ਰਦਾਨ ਹੋਵੇਗੀ।

ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਵਰਕਰ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲਿਆਂ ਨਾਲ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਪਰਿਵਾਰਾਂ ਦੇ ਸ਼ਾਮਲ ਹੋਣ ਨਾਲ ਜਿੱਥੇ ਪਾਰਟੀ ਦਾ ਸਿਰ ਉੱਚਾ ਹੋਇਆ ਹੈ, ਉੱਥੇ ਪਾਰਟੀ ਨੂੰ ਹੋਰ ਮਜਬੂਤੀ ਮਿਲੀ ਹੈ। ਦੱਸ ਦੇਈਏ ਕਿ ਜਦੋਂ ਦਾ ਬੀਜੇਪੀ ਨਾਲੋਂ ਅਕਾਲੀ ਦਲ ਬਾਦਲ ਨੇ ਤੋੜ ਵਿਛੋੜਾ ਕੀਤਾ ਹੈ ਉਸ ਸਮੇਂ ਤੇ ਬੀਜੇਪੀ ਪਾਰਟੀ ਨੇ ਪੰਜਾਬ ਸੂਬੇ ਅੰਦਰ ਇਕੱਲਿਆਂ ਚੋਣ ਲੜਨ ਦਾ ਬਿਗਲ ਵਜਾਇਆ ਹੋਇਆ ਹੈ। ਇਸ ਰੁੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਦੌੜ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਿੱਥੇ ਅਕਾਲੀ ਦਲ ਬਾਦਲ ਆਪਣੀ ਸ਼ਾਖ ਨੂੰ ਬਚਾਉਣ ਲਈ ਕਿਸਾਨਾਂ ਦਾ ਸਾਥ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਐਲਾਨ ਕਰ ਰਹੀ ਹੈ, ਉਥੇ ਹੀ ਬੀਜੇਪੀ ਨਾਲ ਲੰਮਾ ਸਮਾਂ ਸੁੱਖ ਭੋਗਣ ਦੇ ਉਲਟ ਹੁਣ ਉਲਟੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।