ਨਸ਼ਾ ਛਡਾਉ ਕੇਂਦਰ ਵਿੱਚੋ ਇਕ ਵਿਅਕਤੀ ਵਲੋਂ 3 ਹਜ਼ਾਰ ਨਸ਼ਾ ਛਡਾਉ ਗੋਲੀਆਂ ਲੈ ਕੇ ਫ਼ਰਾਰ

0
270

ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਨਸ਼ਾ ਛਡਾਉ ਕੇਂਦਰ ਦੇ ਉ.ਐਸ.ਟੀ ਸੈਂਟਰ ਵਿੱਚ ਅਣਪਛਾਤੇ ਵਿਅਕਤੀ ਵੱਲੋ ਖਿੜਕੀ ਦੀ ਗਰਿਲ ਤੋੜ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚ ਪਈਆਂ 3 ਹਜ਼ਾਰ ਦੇ ਕਰੀਬ ਨਸ਼ਾ ਛਡਾਉ ਗੋਲੀਆਂ ਚੋਰੀ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆਂ ਹੈ ਚੋਰੀ ਦੀ ਪੂਰੀ ਘੱਟਣਾ ਸੀ.ਸੀ.ਟੀ .ਵੀ ਕੈਮਰੇ ਵਿੱਚ ਕੈਦ ਹੋ ਕੇ ਰਹਿ ਗਈ ਹੈ ਸੀ.ਸੀ.ਟੀ.ਵੀ ਫੁਟੇਜ ਵਿੱਚ ਇੱਕ ਵਿਅਕਤੀ ਜਿਸ ਨੇ ਆਪਣੇ ਮੂੰਹ ਤੇ ਸਿਰ ਨੂੰ ਬੋਰੀ ਨਾਲ ਢੱਕਿਆ ਹੋਇਆ ਸੀ ਸਵੇਰ ਦੇ ਕਰੀਬ 6-55 ਦੇ ਕਰੀਬ ਅੰਦਰ ਦਾਖਲ ਹੋਇਆਂ ਅਤੇ ਅਲਮਾਰੀ ਨੂੰ ਲੋਹੇ ਦੀ ਰਾਡ ਨਾਲ ਖੋਲ ਕੇ ਉਸ ਵਿੱਚੋ ਗੋਲੀਆਂ ਚੋਰੀ ਕਰਕੇ ਫਰਾਰ ਹੋ ਗਿਆਂ ਕੇਂਦਰ ਦੇ ਇੰਚਾਰਜ ਡਾਕਟਰ ਨੇ ਅਮਨਦੀਪ ਸਿੰਘ ਚਾਵਲਾ ਨੇ ਦੱਸਿਆਂ ਕਿ ਸਵੇਰ ਦੇ ਕਰੀਬ ਸੱਤ ਵੱਜੇ ਦੇ ਕਰੀਬ ਇੱਕ ਵਿਅਕਤੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਇਆਂ ਹੈ

ਅਤੇ ਉਸਨੇ ਅਲਮਾਰੀ ਦੇ ਦਰਵਾਜੇ ਨੂੰ ਕਿਸੇ ਚੀਜ ਨਾਲ ਤੋੜ ਕੇ ਉਥੇ ਪਈਆਂ Buprenorphine ( 2 mg)ਗੋਲੀਆਂ ਚੋਰੀ ਕਰ ਲਈਆਂ ਗਈ ਹਨ ਉਹਨਾਂ ਦੱਸਿਆਂ ਕਿ ਇਹ ਗੋਲੀਆਂ ਹੈਰੋਇਨ ਦਾ ਨਸ਼ਾ ਕਰਨ ਵਾਲੇ ਨੂੰ ਦਵਾਈ ਦੇ ਤੋਰ ਤੇ ਦਿੱਤੀਆਂ ਜਾਂਦੀਆਂ ਹਨ ਉੱਧਰ ਇਸ ਸਬੰਧ ਵਿੱਚ ਥਾਣਾ ਸ਼ਹਿਰੀ ਤਰਨ ਤਾਰਨ ਪੁਲਿਸ ਵੱਲੋ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆਂ ਹੈ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਹਰਸ਼ਾ ਸਿੰਘ ਨੇ ਪੁਲਿਸ ਵੱਲੋ ਇਸ ਸਬੰਧ ਵਿੱਚ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਮਾਮਲੇ ਦੀ ਤਫਤੀਸ ਸ਼ੁਰੂ ਕਰਦਿਆਂ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ