Site icon Live Bharat

ਸ੍ਰੀ ਦਰਬਾਰ ਸਾਹਿਬ ਪਰਿਕਰਮਾ ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਬਣਾਉਣ ਲਈ ਅਰਦਾਸ ਕੀਤੀ ਗਈ

ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਜਿੰਨਾ ਕਿ ਆਪਣਾ ਸੀਸ ਤਲੀ ਤੇ ਰੱਖ ਕੇ ਸਿੱਖ ਕੌਮ ਨੂੰ ਬਚਾਉਣ ਲਈ ਮੁਗਲਾਂ ਨਾਲ ਜੰਗ ਲੜਦੇ ਹੋਏ ਸ਼ਹੀਦ ਹੋਏ ਅਤੇ ਉਨ੍ਹਾਂ ਆਪਣਾ ਸੀਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿਚ ਰੱਖਿਆ ਅਤੇ ਬਾਬਾ ਦੀਪ ਸਿੰਘ ਜੀ ਨੇ ਜਿਸ ਜਗ੍ਹਾ ਤੇ ਆਪਣਾ ਸੀਸ ਰੱਖਿਆ ਸੀ ਅੱਜ ਵੀ ਉਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਪ੍ਰਕਾਸ਼ਿਤ ਹੈ ਅਤੇ ਸੰਗਤ ਉਥੇ ਨਤਮਸਤਕ ਹੁੰਦੀ ਹੈ ਲੇਕਿਨ ਹੁਣ ਐੱਸਜੀਪੀਸੀ ਵੱਲੋਂ ਉਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਣਾਇਆ ਜਾ ਰਿਹਾ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਭਾਵੇਂ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਬਣਿਆ ਹੋਇਆ ਹੈ ਲੇਕਿਨ ਜੋ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੀ ਹੈ ਤਾਂ ਪਰਕਰਮਾਂ ਚ ਬਣੇ ਉਨ੍ਹਾਂ ਦੇ ਸਰੂਪ ਤੇ ਵੀ ਨਤਮਸਤਕ ਹੋ ਕੇ ਜਾਂਦੀ ਹੈ ਜਿਸ ਦੇ ਚਲਦੇ ਸਾਡੇ ਵੱਲੋਂ ਹੁਣ ਇਸ ਜਗ੍ਹਾ ਤੇ ਅਸਥਾਨ ਬਣਾਇਆ ਜਾ ਰਿਹਾ ਹੈ ਜਿਸ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏਗਾ ਅਤੇ ਜਿੱਥੇ ਕੀਰਤਨ ਵੀ ਕੀਤਾ ਜਾਏਗਾ ਅਤੇ ਸੰਗਤ ਇੱਥੇ ਆ ਕੇ ਵੀ ਨਤਮਸਤਕ ਹੋ ਸਕਦੀ ਹੈ ਅਤੇ ਇਸ ਅਸਥਾਨ ਦੇ ਬਣਾਉਣ ਦੀ ਅੱਜ ਅਰਦਾਸ ਬੇਨਤੀ ਕੀਤੀ ਗਈ

Exit mobile version