ਸ਼੍ਰੀ ਅੰਮ੍ਰਿਤਸਰ 12 ਅਗਸਤ ( ਅਮਿਤ )- ਆਪ ਪਾਰਟੀ ਵੱਲੋ ਸਰਕਾਰ ਬਣਾਉਣ ਸਮੇ ਸਿੱਖਿਆ ਨੂੰ ਲੈ ਕੇ ਕੀਤੇ ਵਾਦਿਆਂ ਨੂੰ ਪੂਰਾ ਕਰਦੇ ਹੋਏ ਸਰਕਾਰੀ ਸਕੂਲਾਂ ਨੂੰ ਪਹਿਲ ਦੇ ਅਧਾਰ ਤੇ ਤਰਜੀਹ ਦੇ ਰਹੀ ਹੈ। ਅੱਜ ਹਲਕਾ ਪੱਛਮੀ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਡਾ. ਜਸਬੀਰ ਸਿੰਘ ਐਮ.ਐਲ,ਏ ਹਲਕਾ ਪੱਛਮੀ, ਡੀ.ਸੀ ਅੰਮ੍ਰਿਤਸਰ , ਇਮਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵੱਲੋ ਅੱਜ ਛੇਹਾਰਟਾ ਇਲਾਕੇ ਦੇ ਸਰਕਾਰੀ ਸਕੂਲ਼ ‘ਚ ਦੋਰਾ ਕੀਤਾ। ਉਨ੍ਹਾ ਕਿਹਾ ਕਿ ਜਦੋ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋ ਤੋ ਹੀ ਆਪ ਪਾਰਟੀ ਵੱਲੋ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪਹਿਲ ਦੇ ਅਧਾਰ ਤੇ ਸਹੂਲਤਾ ਦਿੱਤੀਆ ਜਾ ਰਹੀਆ ਹਨ ਤਾਂ ਜੋ ਲੋਕਾ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵੱਧ ਸਕੇ ਅਤੇ ਇਹ ਚੀਜ ਸਾਬਾਤ ਵੀ ਹੋ ਰਹੀ ਹੈ। ਉਨ੍ਹਾ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲ਼ਾਂ ਵਿਚ ਪ੍ਰਾਈਵੇਟ ਸਕੂਲ਼ਾਂ ਨਾਲੋ ਕੀਤੇ ਜਿਆਦਾ ਸਹੂਲਤਾ ਬੱਚਿਆ ਨੂੰ ਮਿਲ ਰਹੀਆ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਟਾਇਮ ‘ਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਤੋ ਕੀਤੇ ਜਿਅਦਾ ਬੇਹਤਰ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲ ਵਿਚ ਅੰਮ੍ਰਿਤਸਰ ਵਿਚ 15 ਸਕੂਲ ਹੋਰ ਬਣਾਏ ਜਾਣਗੇ ਜੋ ਕਿ ਪ੍ਰਾਈਵੇਟ ਸਕੂਲਾ ਨੂੰ ਵੀ ਪਿਛੇ ਛੱਡ ਜਾਣਗੇ । ਉਨ੍ਹਾ ਕਿਹਾ ਕਿ ਇਨ੍ਹਾਂ ਸਕੂਲ਼ਾਂ ਵਿਚ ਉਚ ਸਿੱਖਿਆ,ਵਧੀਆ ਲੈਂਬ , ਬੱਚਿਆ ਦੇ ਖੇਡਣ ਲਈ ਗਰਾਉਂਡ ਅਤੇ ਉੱਚ ਸਿੱਖਿਆ ਪ੍ਰਾਪਤ ਕੀਤੇ ਹੋਏ ਅਧਿਆਪਕ ਹੋਣਗੇ।ਉਨ੍ਹਾਂ ਕਿਹਾ ਕਿ ਆਪ ਪਾਰਟੀ ਨੇ ਚੋਣਾ ਦੋਰਾਨ ਜੋ ਵਆਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ , ਰਿਵਾਇਤੀ ਪਾਰਟੀ ਵਾਂਗ ਨਹੀ ਕਿ ਚੋਣਾਂ ਦੋਰਾਨ ਜਨਤਾ ਨਾਲ ਝੂਠ ਬੋਲ ਕੇ ਸੱਤਾ ਵਿਚ ਆ ਜਾਣਾ ਅਤੇ ਫਿਰ 4 ਸਾਲ ਜਨਤਾ ਨੂੰ ਆਪਣਾ ਮੁੰੂਹ ਹੀ ਨਾ ਦਿਖਾਣਾ । ਉਨ੍ਹਾਂ ਕਿਹਾ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਪੰਜਾਬ ਦੇ ਲੌਕਾ ਦੀ ਚੌਣੀ ਹੋਈ ਸਰਕਾਰ ਹੈ ਅਤੇ ਪੰਜਾਬ ਦੀ ਜਨਤਾ ਦੇ ਹੱਕਾਂ ਲਈ ਹੀ ਕੰਮ ਕਰਦੀ ਰਹੇਗੀ।