ਸਰਕਾਰੀ ਸਕੂਲਾਂ ਦੇ ਬਚਿਆ ਨੂੰ ਮੋਬਾਈਲ ਫੋਨ ਵੰਡੇ ਗਏ

0
201

ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਅੱਜ ਪੰਜਾਬ ਸਰਕਾਰ ਵਲੋਂ ਮੋਬਾਈਲ ਫੋਨ ਦੇ ਕੀਤੇ ਵਾਦੇ ਨੂੰ ਪੂਰਾ ਕਰਨ ਦੀ ਮੁਹਿੰਮ ਤਹਿਤ ਸਕੂਲੀ ਬਚਿਆ ਨੂੰ ਫੋਨ ਦਿਤੇ ਗਏ ਅਤੇ ਉਹਨਾਂ ਕਿਹਾ ਕਿ ਜੋ ਮੁਖ ਮੰਤਰੀ ਪੰਜਾਬ ਅਤੇ ਉਹਨਾਂ ਦੀ ਸਰਕਾਰ ਨੇ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਹੈ ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਸਾਨ ਅੰਦੋਲਨ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਂਦੇ ਹੋਏ ਆਖਿਆ ਕਿ ਜੋ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੀਆ ਕਾਪੀਆਂ ਪਾੜਿਆ ਹਨ ਉਹ ਮਹਿਜ ਡਰਾਮਾ ਹੈ ਕਿਉਕਿ ਪਹਿਲਾ ਉਹਨਾਂ ਨੋਟੀਫਿਕੇਸ਼ਨ ਕਰ ਦਿਤਾ ਹੈ ਅਤੇ ਹੁਣ ਰਾਜਨੀਤੀ ਕਰ ਰਹੇ ਹਨ ,ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜੋ ਖੇਤੀ ਕਾਨੂੰਨ ਤਿਆਰ ਹੋਏ ਹਨ ਉਹ ਸਰਕਾਰ ਦੇ ਨਹੀਂ ਬਲਕਿ ਵੱਡੇ ਕਾਰੋਬਾਰੀ ਘਰਾਣਿਆਂ ਵਲੋਂ ਤਿਆਰ ਕੀਤੇ ਗਏ ਹਨ ਅਤੇ ਜੋ ਮੰਤਰੀ ਦੀ ਕਮੇਟੀ ਅਤੇ ਉਹਨਾਂ ਦੀ ਟੀਮ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਉਹ ਕਿਸਾਨੀ ਨਾਲ ਜੁੜੇ ਨਹੀਂ ਹਨ ਅਤੇ ਕਿਸਾਨ ਨੂੰ ਨਾ ਸਮਝ ਆਖ ਰਹੇ ਹਨ ਮੰਤਰੀ ਬਾਜਵਾ ਨੇ ਕਿਹਾ ਕਿ ਉਹਨਾਂ ਤਾ ਪਹਿਲਾ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੰਦ ਛੱਡ ਕੇ ਕਿਸਾਨਾਂ ਦੀ ਮੰਗ ਪੂਰੀ ਕਰ ਦੇਣੀ ਚਾਹੀਦੀ ਹੈ

ਉਥੇ ਹੀ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਚਿੰਤਾ ਜਤਾਉਂਦੇ ਹੋਏ ਆਖਿਆ ਕਿ ਇਸ ਅੰਦੋਲਨ ਦੇ ਚਲਦੇ ਜੋ ਪੰਜਾਬ ਅਤੇ ਹਰਿਆਣਾ ਦਾ ਨੁਕਸਾਨ ਹੋ ਰਿਹਾ ਹੈ ਉਸ ਨਾਲ ਅਸਰ ਪੂਰੇ ਦੇਸ਼ ਤੇ ਵੀ ਹੋ ਰਿਹਾ ਹੈ ਅਤੇ ਜੋ ਠੰਡ ਅਤੇ ਹੋਰ ਕਾਰਨਾਂ ਨਾਲ ਕਿਸਾਨਾਂ ਦੀਆ ਮੌਤਾਂ ਵੀ ਹੋ ਰਹੀਆਂ ਹਨ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਹਕ਼ ਦੀ ਲੜਾਈ ਲੜ ਰਿਹਾ ਹੈ ਉਸ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ