ਸ਼੍ਰੀ ਅੰਮ੍ਰਿਤਸਰ 12 ਅਗਸਤ ( ਅਮਿਤ )- ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਵੱਲੋ ਅੱਜ ਹਲਕੇ ‘ਚ ਫੋਗ ਸਪ੍ਰੇ ਕਰਵਾਈ ਗਈ ।ਇਸ ਮੋਕੇ ਉਨ੍ਹਾ ਨਾਲ ਕਾਰਪੋਰੇਸ਼ਨ ਦੇ ਹੈਲਥ ਅਫਸਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ। ਜਾਣਕਾਰੀ ਦਿੰਦੇ ਵਿਧਾਇਕ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਛੇਹਾਰਟਾ ਹਲਕੇ ਵਿਚ ਪਛਿਲੇ ਕਾਫੀ ਲੰਬੇ ਸਮੇ ਤੋ ਟਾਈਫੇਡ ਬੁਖਾਰ ਅਤੇ ਡੇਂਗੂ ਦੇ ਮਰੀਜਾ ਦੀ ਗਿਣਤੀ ਵੱਧ ਰਹੀ , ਹਰ ਘਰ ਵਿਚ ਇਕ ਦੋ ਵਿਅਕਤੀ ਡੇਂਗੂ ਦਾ ਸ਼ਿਕਾਰ ਹੋ ਰਿਹਾ ਸੀ। ਜਿਸ ਕਾਰਨ ਹਲਕੇ ਵਿਚ ਬਿਮਾਰੀਆ ਫੈਲਣ ਤੌ ਰੋਕਣ ਲਈ ਅੱਜ ਛੇਹਾਰਟਾ ਚੋਕ ਤੋ ਤਿੰਨ ਗੱਡੀਆ ਅਤੇ 12 ਮੋਟਰਸਾਈਕਲਾ ਨੰੁ ਹਰੀ ਝੰਡੀ ਦਿਖਾ ਕੇ ਹਲਕੇ ਦੇ ਵੱਖ-ਵੱਖ ਇਲਾਕਿਆ ਲਈ ਰਵਾਨਾ ਕੀਤਾ ਗਿਆ। ਡਾ.ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਹਲਕਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਪਰਿਵਾਰ ਸਭ ਤੋ ਪਹਿਲਾ ਹੈ ਅਤੇ ਪਰਿਵਾਰ ਦੀ ਹਿਫਾਜਤ ਕਰਨਾ ਪਰਿਵਾਰ ਦੇ ਮੁੱਖੀ ਦਾ ਮੁੱਢਲਾ ਫਰਜ ਹੈ ।ਉਨ੍ਹਾਂ ਕਿਹਾ ਕਿ ਜਿਹੜਾ ਵਾਇਰਲ ਬੁਖਾਰ ਅੱਜ ਕੱਲ ਚੱਲ ਰਿਹਾ ਹੈ ਉਸ ਦੀ ਰੋਕਥਾਮ ਲਈ ਉਹ ਆਪ ਖੁਦ ਮੈਦਾਨ ਵਿਚ ਉਤਰੇ ਹਨ ਤਾਂ ਜੋ ਹਲਕੇ ਵਿਚ ਕਿਸੇ ਦੇ ਵੀ ਪਰਿਵਾਰ ਦਾ ਮੈਂਬਰ ਬਿਮਾਰ ਨਾ ਹੋਵੇ । ਉਨ੍ਹਾਂ ਨੇ ਅਫਸਰਾਂ ਨੂੰ ਖਾਸ ਹਦਾਇਤਾ ਦਿੱਤੀਆ ਹਨ ਕਿ ਰੋਜ ਹੀ ਪੱਛਮੀ ਹਲਕੇ ਦੇ ਹਰ ਇਲਾਆਿ ਵਿਚ ਫੋਗ ਸਪ੍ਰੇ ਹੋਣੀ ਚਾਹੀਦੀ ਹੈ ਜਿਸ ਦੀ ਦੇਖ ਰੇਖ ਉਹ ਆਪ ਖੁਦ ਕਰ ਰਹੇ ਹਨ ।