ਵਕੀਲ ਚੱਢਾ ਨੇ ਸਰਕਾਰੀ ਹਸਪਤਾਲਾਂ ਚ ਜਨਤਕ ਸੰਪਤੀ ਦੀ ਬਰਬਾਦੀ ਦਾ ਕੀਤਾ ਖੁਲਾਸਾ

0
216

ਭਾਵੇਂ ਅੱਜ ਕਰੋਨਾ ਮਹਾਂਮਾਰੀ ਦੇ ਕਾਰਣ ਸਾਰੀ ਦੁਨੀਆਂ ਦਾ ਧਿਆਨ ਇਨਸਾਨਾਂ ਲਈ ਸਿਹਤ ਸਹੂਲਤਾਂ ਤੇ ਹੈ।ਅਕਸਰ ਸਿਹਲਤ ਸਹੂਲਤਾਂ ਲਈ ਸਾਧਨਾਂ ਦੀ ਘਾਟ ਸਬੰਧੀ ਵੀ ਚਰਚਾ ਹੁੰਦੀ ਹੈ।ਪਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਚ ਸਾਧਨਾਂ ਦੀ ਘਾਟ ਦੀ ਬਜਾਇ ਉਲਟਾ ਸਰਕਾਰੀ ਨਲਾਇਕੀ ਕਰਕੇ ਅਤੇ ਗਲਤ ਨੀਤੀਆਂ ਕਰਕੇ ਜਨਤਕ ਪੈਸੇ ਦੀ ਬਰਬਾਦੀ ਹੋ ਰਹੀ ਹੈ।ਇਹ ਖੁਲਾਸਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਖੇਤਰ ਦੇ ਇਕਲੌਤੇ ਸਰਕਾਰੀ ਹਸਪਤਾਲ ਸਿੰਘਪੁਰ ਦੀ ਇਸ ਬਰਬਾਦੀ ਦੀ ਵੀਡੀਓ ਜਾਰੀ ਕਰਦਿਆਂ ਕੀਤਾ ਹੈ ਸੋ ਤੁਸੀਂ ਵੀ ਸੁਣੋ ਕੀ ਕਿਆ ਐਡਵੋਕੇਟ ਦਿਨੇਸ਼ ਚੱਢਾ ਨੇ ਸਰਕਾਰੀ ਹਸਪਤਾਲ ਸਿੰਘਪੁਰ ਦੇ ਬਾਰੇ ਵਿਚ ਕਿ ਕਿਸ ਤਰਾਂ ਇਸ ਹਸਪਤਾਲ ਦੀ ਬਹੁ ਕਰੋੜਾਂ ਦੀ ਬਿਲਡਿੰਗ ਉਜਾੜ ਜੰਗਲ ਬਣਦੀ ਜਾ ਰਹੀ ਹੈ,ਐਮਬੂਲੈਂਸ ਖੜੀ ਖੜੀ ਕੁਆੜ ਬਣ ਚੁੱਕੀ ਹੈ,ਮੇਜਰ ਓਪਰੇਸ਼ਨ ਥੀਏਟਰ ਅਤੇ ਸਟਰਲਾਈਜੇਸ਼ਨ ਰੂਮ ਚ ਮੈਡੀਕਲ ਉਪਕਰਣਾਂ ਮਣਾਂ ਮੂੰਹੀਂ ਮਿੱਟੀ ਨਾਲ਼ ਢਕੇ ਹੋਏ ਕੁਆੜ ਬਣ ਰਹੇ ਨੇ।
ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਰੂਪਨਗਰ ਤੌ ਸਪੈਸ਼ਲ ਰਿਪੋਰਟ