ਕਾਂਗਰਸੀ ਅਤੇ ਅਜਾਦ ਕੌਂਸਲਰਾ ਸਮੇਤ ਤਿੰਨ ਗ੍ਰਿਫ਼ਤਾਰ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦੇ ਲਗਾਏ ਗਏ ਲੋਕਡਾਊਨ ਦਾ ਪੰਜਾਬ ਭਰ ਵਿਚ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹੈ । ਇਸ ਦੇ ਚਲਦੇ ਵਿਰੋਧ ਕਰਨ ਲਈ ਰੂਪਨਗਰ ਵਿਚ ਇਕੱਠੇ ਹੋਏ ਦੁਕਾਨਦਾਰਾਂ ਅਤੇ ਕੌਂਸਲਰਾਂ ਦੇ ਉਤੇ ਪੁਲਸ ਨੇ ਰੇਡ ਮਾਰਦੇ ਹੋਏ ਦੋ ਕੌਂਸਲਰਾਂ ਅਤੇ ਸ਼ੂਜ- ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਦੇ ਹੋਏ ਰੋਪੜ ਦੇ ਆਰਜ਼ੀ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ । ਗ੍ਰਿਫ਼ਤਾਰ ਕੀਤੇ ਗਏ ਕੌਂਸਲਰਾ ਵਿੱਚ ਇਕ ਕਾਂਗਰਸ ਦਾ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਅਤੇ ਇਕ ਆਜ਼ਾਦ ਕੌਂਸਲਰ ਹੈ ।
ਪੰਜਾਬ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਦੌਰਾਨ ਬੀਤੇ ਕੱਲ੍ਹ ਸ਼ਰਾਬ ਠੇਕਿਆਂ ਨੂੰ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਕਰਨ ਦੇ ਬਾਅਦ ਵਪਾਰੀਆਂ ਤੇ ਦੁਕਾਨਦਾਰਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਇਸੇ ਦੇ ਚੱਲਦੇ ਰੂਪਨਗਰ ਦੇ ਵਿਚ ਦੁਕਾਨਦਾਰ ਅਤੇ ਕਾਂਗਰਸੀ ਕੌਂਸਲਰ ਪੋਮੀ ਸੋਨੀ ਅਤੇ ਆਜ਼ਾਦ ਕੌਂਸਲਰ ਇੰਦਰਪਾਲ ਸਿੰਘ ਸਤਿਆਲ ਰੋਸ ਜਤਾਉਣ ਲਈ ਇਕੱਠੇ ਹੋਏ ਸਨ । ਜਿਸ ਦੇ ਬਾਅਦ ਮੌਕੇ ਤੇ ਥਾਣਾ ਸਿਟੀ ਪੁਲੀਸ ਪਹੁੰਚ ਗਈ ਜਿਸ ਦੇ ਬਾਅਦ ਜ਼ਿਆਦਾਤਰ ਦੁਕਾਨਦਾਰ ਮੌਕੇ ਤੋਂ ਰਫੂਚੱਕਰ ਹੋ ਗਏ ਪ੍ਰੰਤੂ ਮੌਕੇ ਤੇ ਖੜ੍ਹੇ ਕਾਂਗਰਸੀ ਕੌਂਸਲਰ ਪੋਮੀ ਸੋਨੀ , ਕੌਂਸਲਰ ਇੰਦਰਪਾਲ ਸਿੰਘ ਸਤਿਆਲ ਅਤੇ ਇਸ ਨੂੰ ਲੈ ਕੇ ਰੂਪਨਗਰ ਦੇ ਵਿੱਚ ਦੁਕਾਨਦਾਰ ਅਤੇ ਕੌਂਸਲਰ ਰੋਸ ਜਤਾਉਣ ਲਈ ਇਕੱਠੇ ਹੋਏ ਸੀ ਸ਼ੂਜ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੱਗੀ ਨੂੰ ਮੌਕੇ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਪੁਲਸ ਨੇ ਰੂਪਨਗਰ ਦੇ ਨਹਿਰੂ ਸਟੇਡੀਅਮ ਚ ਬਣਾਏ ਆਰਜ਼ੀ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਗਿਆ ਹੈ ।
ਦੁਕਾਨਦਾਰ ਅਤੇ ਗ੍ਰਿਫ਼ਤਾਰ ਕੀਤੇ ਕੌਂਸਲਰ
ਮੌਕੇ ਤੇ ਮੌਜੂਦ ਥਾਣਾ ਸਿਟੀ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਅਤੇ ਇਸੇ ਦੇ ਤਹਿਤ ਕੌਂਸਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕੌਂਸਲਰ ਇੰਦਰਪਾਲ ਸਤਿਆਲ ਤੇ ਪਹਿਲਾਂ ਵੀ ਇੱਕ 188 ਦਾ ਮੁਕੱਦਮਾ ਦਰਜ ਹੈ ਤੇ ਉਸ ਦੇ ਵਿੱਚ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ । ਰਾਜੀਵ ਕੁਮਾਰ ,ਐਸਐਚਓ
ਜ਼ਿਕਰ ਏ ਖਾਸ ਹੈ ਕਿ ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨੂੰ ਲੈਕੇ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਕਰਦੇ ਹੋਏ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ । ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਲੋਕੀ ਅਤੇ ਦੁਕਾਨਦਾਰ ਸਰਕਾਰ ਨੂੰ ਸਵਾਲ ਪੁੱਛ ਰਹੇ ਨੇ ਕਿ ਜੇਕਰ ਸ਼ਰਾਬ ਦੇ ਠੇਕੇ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਤਾਂ ਉਨ੍ਹਾਂ ਦੀਆਂ ਦੁਕਾਨਾਂ ਕਿਓਂ ਨਹੀਂ ?