ਮੁਸਲਿਮ ਭਾਈਚਾਰੇ ਨੇ ਪੰਜਾਬੀ ਗੀਤਕਾਰ ਐਮੀ ਵਿਰਕ ਦਾ ਕੀਤਾ ਵਿਰੋਧ,ਐਮੀ ਵਿਰਕ ਨੂੰ ਮਾਫੀ ਮੰਗਣ ਦੀ ਕੀਤੀ ਅਪੀਲ ਐਮੀ ਵਿਰਕ ਦੀ ਤਰਫ ਤੋਂ ਸੁਫਨਾ ਫਿਲਮ ਦੇ ਵਿਚ ਮੁਸਲਿਮ ਭਾਈਚਾਰੇ ਦੇ ਗੁਰੂਆਂ ਬਾਰੇ ਕੀਤਾ ਗਿਆ ਅਪਮਾਨ ਜਿਸਦਾ ਵਿਰੋਧ ਹਰ ਪਾਸੇ ਹੁੰਦਾ ਨਜ਼ਰ ਆ ਰਿਹਾ ਹੈ
ਬੀਤੇ ਦਿਨੀਂ ਪੰਜਾਬੀ ਗੀਤਕਾਰ ਐਮੀ ਵਿਰਕ ਦੀ ਤਰਫ ਤੋਂ ਸੁਫਨਾ ਫਿਲਮ ਕੀਤੀ ਗਈ ਸੀ ਜਿਸ ਦੀ ਚਰਚਾ ਹਰ ਪਾਸੇ ਹੁੰਦਿਆਂ ਨਜ਼ਰ ਆ ਰਹੀਆਂ ਹਨ ਇਸ ਫਿਲਮ ਦੇ ਵਿਚ ਇਕ ਗੀਤ ਕੀਤਾ ਗਿਆ ਸੀ ਜਿਸਦਾ ਨਾਮ ਹੈ ਕਬੂਲ ਹੈ ਇਸ ਗੀਤ ਦਾ ਵਿਰੋਧ ਮੁਸਲਿਮ ਭਾਈਚਾਰੇ ਦੀ ਤਰਫ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗੀਤ ਦੇ ਵਿੱਚ ਐਮੀ ਵਿਰਕ ਦੀ ਤਰਫ ਤੋਂ ਆਖਿਆ ਗਿਆ ਸੀ ਕਿ ਤੂੰ ਹੀ ਮੇਰਾ ਅੱਲਾ ਹੈ ਤੂੰ ਹੀ ਮੇਰਾ ਰਸੂਲ ਹੈਂ ਜੋ ਕਿ ਮੁਸਲਿਮ ਭਾਈਚਾਰੇ ਦੇ ਗੁਰੂਆਂ ਦਾ ਅਪਮਾਨ ਹੈ ਇਸ ਕਰਕੇ ਅੱਜ ਮੁਸਲਿਮ ਭਾਈਚਾਰੇ ਦੀ ਤਰਫ ਤੋਂ ਪਟਿਆਲਾ ਵਿਖੇ ਕੀਤਾ ਗਿਆ ਐਮੀ ਵਿਰਕ ਦਾ ਵਿਰੋਧ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਗੀਤਕਾਰ ਐਮੀ ਵਿਰਕ ਦੇ ਉੱਪਰ ਪਰਚਾ ਕੀਤਾ ਜਾਵੇ ਅਤੇ ਉਸ ਤੋਂ ਮਾਫੀ ਮੰਗਵਾਈ ਜਾਵੇ
ਇਸ ਮੌਕੇ ਦਾ ਗੱਲਬਾਤ ਕਰਦੇ ਹੋਏ ਪਟਿਆਲਾ ਮੁਸਲਿਮ ਭਾਈਚਾਰੇ ਦੇ ਪ੍ਰਧਾਨ ਸ਼ੇਰ ਖਾਨ ਨੇ ਆਖਿਆ ਕਿ ਅੱਜ ਸਾਡੇ ਵੱਲੋਂ ਪੰਜਾਬੀ ਗੀਤਕਾਰ ਐਮੀ ਵਿਰਕ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗੀਤਕਾਰ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੁਫਨਾ ਫਿਲਮ ਕੀਤੀ ਗਈ ਸੀ ਜਿਸ ਵਿੱਚ ਇਕ ਗਾਣਾ ਹੈ ਕਬੂਲ ਹੈ ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਦੇਵਤਾ ਅੱਲਾ-ਪਾਕ ਅਤੇ ਰਸੂਲਾਂ ਦੇ ਬਾਰੇ ਗਲਤ ਜ਼ਿਕਰ ਕੀਤਾ ਗਿਆ ਹੈ ਜੋ ਕਿ ਕਦੇ ਵੀ ਮੁਸਲਿਮ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ ਐਮੀ ਵਿਰਕ ਦੀ ਤਰਫ ਤੋਂ ਕੀਤੇ ਗਏ ਗਾਣੇ ਦੇ ਵਿਚ ਆਖਿਆ ਗਿਆ ਸੀ ਕਿ ਤੂੰ ਮੇਰਾ ਅੱਲਾ ਹੈਂ ਤੂੰ ਮੇਰਾ ਰਸੂਲ ਹੈ ਜੋ ਕਿ ਸਾਡੇ ਗੁਰੂਆਂ ਦਾ ਅਪਮਾਨ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਐਮੀ ਵਿਰਕ ਸਾਡੇ ਤੋਂ ਮਾਫ਼ੀ ਮੰਗੇ ਜੇਕਰ ਉਹ ਮਾਫੀ ਨਹੀਂ ਮੰਗਦਾ ਤਾਂ ਉਸ ਉਪਰ ਪੰਜਾਬ ਸਰਕਾਰ ਸਖਤ ਕਾਰਵਾਈ ਕਰੇ