ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਇਕ ਅਜੀਬੋ ਗ਼ਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਹਰਿਆਣਾ ਰੋਡਵੇਜ਼ ਦੀ ਬੱਸ ਹੀ ਚੋਰੀ ਹੋ ਗਈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਰੋਡਵੇਜ਼ ਬੱਸ ਡਰਾਈਵਰ ਨੇ ਕਿਹਾ ਕਿ ਉਹ ਹਰਿਆਣੇ ਤੋਂ ਬੱਸ ਲੈ ਕੇ ਅੰਮ੍ਰਿਤਸਰ ਪਹੁੰਚੇ ਤੇ ਕੱਲ ਸ਼ਾਮ ਨੂੰ ਉਸ ਦੀ ਬੱਸ ਅੰਮ੍ਰਿਤਸਰ ਬੱਸ ਸਟੈਂਡ ਤੋਂ ਚੋਰੀ ਹੋ ਗਈ ਜਿਸ ਤੋਂ ਬਾਅਦ ਕੀ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅਤੇ ਪੁਲਸ ਅਧਿਕਾਰੀਆਂ ਨੇ ਉਸ ਦੀ ਬੱਸ ਲੱਭ ਕੇ ਦਿੱਤੀ ਅਤੇ ਬੱਸ ਵਿੱਚੋਂ ਕਾਫ਼ੀ ਹੱਦ ਤਕ ਸਾਮਾਨ ਵੀ ਚੋਰੀ ਹੋ ਗਿਆ ਸੀ ਉਸ ਨੇ ਇਸ ਸੰਬੰਧੀ ਪੁਲਸ ਨੂੰ ਵੀ ਦਰਖਾਸਤ ਦਿੱਤੀ ਹੈ