ਨਵੀਨਤਾ ਰਾਹੀਂ ਭਾਰਤ ਵਿਕਸਤ ਦੇਸ਼ ਬਣ ਸਕਦਾ ਹੈ : ਡਾ. ਜੈਰਥ
ਕਪੂਰਥਲਾ ਗੌਰਵ ਮੜੀਆ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਪਣੇ 17 ਵੇਂ ਸਥਾਪਨਾ ਦਿਵਸ ਤੇ ਨੌਜਵਾਨ ਵਰਗ ਨੂੰ ਨਵੀਆਂ—ਨਵੀਆਂ ਕਾਢਾਂ ਅਤੇ ਸਿਰਜਣਾਤਮਿਕਤਾ ਪ੍ਰਤੀ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਇਨੋਟੈਕਕ 2022 ਕਰਵਾਇਆ ਗਿਆ। ਡਿਜ਼ੀਟਲ ਮੋਡ ਰਾਹੀਂ ਕਰਵਾਏ ਇਨੋਟੈਕ 2022 ਵਿਚ ਪੰਜਾਬ ਦੇ ਵੱਖ—ਵੱਖ ਇੰਜੀਨਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 100 ਵਿਦਿਆਰਥੀਆਂ ਨੇ ਵਿਗਿਆਨ ਤੇ ਤਕਨਾਲੌਜੀ ਦੇ ਵੱਖ—ਵੱਖ ਖੇਤਰਾਂ ਨੱੂ ਦਰਸਾਉਂਦੇ ਮਾਡਲਾਂ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਨੀਲਿਮਾ ਜੈਰਥ ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ ਕਿਹਾ ਕਿ ਖੇਤਰ ਕੋਈ ਵੀ ਹੋਵੇ ਵਿਕਾਸ ਤਕਨਾਲੌਜੀ ਦੇ ਨਾਲ ਹੀ ਹੁੰਦਾ ਹੈ ਅਤੇ ਤਕਨਾਲੌਜੀ ਉਦੋਂ ਆਉਂਦੀ ਹੈ ਜਦੋਂ ਵਿਗਿਆਨ ਵਿਚ ਕੁਝ ਨਵਾਂ ਹੋਵੇ।ਵਿਗਿਆਨ ਤੇ ਤਕਨਾਲੌਜੀ ਦੇ ਸਦਕਾ ਹੀ ਸਾਡੀ ਅੱਜ ਦੀ ਜ਼ਿੰਦਗੀ ਬਹੁਤ ਅਸਾਨ ਅਤੇ ਸੁਵਿਧਾਜਨਕ ਬਣੀ ਹੈ।ਇਸ ਦੇ ਨਾਲ ਹੀ ਅਸੀਂ ਅੱਜ ਮਜਬੂਤ ਹੋਏ ਹਾਂ। ਨਵੀਆਂ —ਨਵੀਆਂ ਕਾਢਾਂ ਤੇ ਖੋਜਾਂ ਦੇ ਸਦਕਾ ਹੀ ਭਾਰਤ ਵਿਕਸਤ ਦੇਸ ਦਾ ਸੁਪਨਾ ਸੰਭਵ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ “ਇਨੋਟੈਕ” ਖਾਸ ਕਰਕੇ ਉਭਰ ਰਹੇ ਟੈਕਨੋਕਰੇਟ ਲਈ ਆਪਣੇ ਹੁਨਰ ਦਾ ਪੇਸ਼ੇਵਾਰ ਪ੍ਰਦਰਸ਼ਨ ਕਰਨ ਵਾਸਤੇ ਇਕ ਪਲੇਟ ਫ਼ਾਰਮ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮੁੱਖ ਤਿੰਨ ਸਾਇੰਸ ਸਿਟੀਆਂ ਵਿਚ ਗਿਣੇ ਜਾਣ ਵਾਲੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਨੀਂਹ ਪੱਥਰ 1998 ਵਿਚ ਰੱਖਿਆ ਸੀ ਪਰ ਰਸਮੀ ਤੌਰ ਤੇ ਇਸ ਦਾ ਉਦਘਟਨ ਅੱਜ ਦੇ ਦਿਨ 2005 ਵਿਚ ਹੋਇਆ ਸੀ। ਉਦੋਂ ਲੈ ਕੇ ਅੱਜ ਦੇ ਤੱਕ ਦੇ ਲੰਮਾਂਂ ਸਫ਼ਰ ਤੈਅ ਕੀਤਾ ਅਤੇ ਰਾਸ਼ਟਰੀ ਐਵਾਰਡ ਜਿੱੱਤੇ, ਆਤਿ—ਅਧੁਨਿਕ ਸਹੂਲਤਾਂ ਨਾਲ ਸਾਇੰਸ ਸਿਟੀ ਨੇ ਕੈਂਪਸ,ਬਾਹਰੀ ਅਤੇ ਆਨ ਲਾਇਨ ਪ੍ਰੋਗਰਾਮਾਂ ਰਾਹੀਂ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸਫ਼ਲਤਾਂ ਕਦੇ ਵੀ ਅੰਤ ਨਹੀਂ ਹੁੰਦੀ । ਇਸ ਤੋਂ ਵਧੀਆਂ ਦਿਨ ਹੋਰ ਕਿਹੜਾ ਹੋ ਸਕਦਾ ਹੈ ਇਹ ਵਿਚਾਰ ਕਰਨ ਦਾ ਕਿ 17 ਸਾਲ ਪਹਿਲਾਂ ਸਾਡੀਆਂ ਕੀ ਉਮੀਦਾਂ ਸਨ।17 ਸਾਲ ਦੇ ਵਿਕਾਸ *ਤੇ ਚਿੰਤਨ ਕਰੋ, ਸਾਡੀਆਂ ਪ੍ਰਾਪਤੀਆਂ *ਤੇ ਮੁੱਲਾਂਕਣ ਕਰੋ ਅਤੇ ਇਕ ਲਾਭਕਾਰੀ ਭਵਿੱਖ ਲਈ ਵਿਗਿਆਨ ਤੇ ਤਕਨਾਲੌਜੀ ਵਿਚ ਹੇਠਲੇ ਪੱਧਰ *ਤੇ ਨਵਾਪਨ ਲਿਆਉਣ ਦੀ ਕਾਮਨਾ ਕਰੋ। ਉਨ੍ਹਾਂ ਅਰਸਤੂ ਦਾ ਹਵਾਲਾ ਦਿੰਦਿਆ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ “ਸ੍ਰੇਸ਼ਟਤਾ ਦੁਰਘਟਨਾ ਨਹੀ ਹੈ” ਇਹ ਹਮੇਸ਼ਾਂ ਉੱਚ ਇਰਾਦਿਆਂ,ਸੁਹਰਿਦ ਯਤਨਾਂ ਅਤੇ ਬੱੁਧੀਮਾਨ ਅਮਲ ਦਾ ਨਤੀਜਾ ਹੁੰਦੀ ਹੈ । ਇਹ ਬਹੁਤ ਸਾਰੇ ਬਦਲਾ ਦੀ ਬੁੱਧੀਮਾਨ ਚੋਣ ਨੂੰ ਦਰਸਾਉਂਦਾ ਹੈ।ਬਦਲ ਮੌਕਾ ਨਹੀਂ , ਇਹ ਤੁਹਾਡੀ ਕਿਸਮਤ ਨਿਰਧਾਰਤ ਕਰਦਾ ਹੈ।ਮਹਾਨਤਾਂ ਠਰਮੇਂ ਤੇ ਸੰਜਮ ਨਾਲ ਪ੍ਰਾਪਤ ਹੁੰਦੀ ਹੈ।
ਇਸ ਮੌਕੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੇ ਤਕਨਾਲੌਜੀ ਪਟਿਲ ਦੇ ਪ੍ਰੋਫ਼ੈਸਰ ਡਾ. ਵਿਕਾਸ ਹਾਂਡਾ ਨੇ ਆਪਣੇ ਵਿਸ਼ੇਸ਼ ਲੈਕਚਰ ਦੌਰਾਨ ਨੌਜਵਾਨ ਖੋਜਕਾਰਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਰਾਹੀਂ ਹਾਜ਼ਰ ਵਿਦਿਆਰਥੀਆਂ ਨੂੰ ਨਵੀਨਤਾਂ ਨੂੰ ਜ਼ਿੰਦਗੀ ਜਿਉਂਣ ਦੇ ਇਕ ਢੰਗ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਗਿਆਨ ਲਗਾਤਾਰ ਵਧਾਉਂਦਿਆਂ ਆਪਣੇ ਆਲੇ —ਦੁਆਲੇ ਆ ਰਹੀਆਂ ਨਵੀਆਂ ਚੀਜ਼ਾਂ ਨੂੰ ਸਮਝਣ ਅਤੇ ਸਮਾਜਕ ਭਲਾਈ ਲਈ ਕੁਝ ਅਜਿਹੀਆਂ ਤਬਦੀਲੀਆਂ ਕਰਨ ਦੀ ਅਪੀਲ ਕੀਤੀ ਜਿਸ ਦੇ ਨੀਤਜੇ ਸਾਕਰਤਾਮਕ ਤੇ ਫ਼ਲਦਾਇਕ ਨਿਕਲਣ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਵਿਗਿਆਨ ਇਕ ਗਤੀਸ਼ੀਲ ਵਰਤਾਤਰਾ ਹੈ। ਨਵੀਆਂ— ਨਵੀਆਂ ਖੋਜਾਂ, ਕਾਢਾਂ, ਸਿਧਾਂਤ ਅਤੇ ਇਹਨਾਂ ਦੀ ਵਰਤੋਂ ਹਰ ਰੋਜ਼ ਸਾਡੀ ਜ਼ਿੰਦਗੀ ਨੂੰ ਬਦਲ ਰਹੀ ਹੈ। ਇਸ ਕਰਕੇ ਬੱਚਿਆਂ ਅਤੇ ਆਮ ਲੋਕਾਂ ਨੂੰ ਸਮੇਂ ਦੇ ਹਾਣੀ (ਅਪਡੇਟ ਕਰਨਾ) ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਸਾਇੰਸ ਸਿਟੀ ਵਿਗਿਆਨ ਤੇ ਤਕਨਾਲੌਜੀ ਨਵੇਂ ਖੇਤਰਾਂ ਬਾਰੇ ਆਮ ਲੋਕਾਂ ਨੂੰ ਜਾਣੁ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਹੈ। ਇਸ ਤੋਂ ਇਲਾਵਾਂ ਵਿਗਿਆਨ,ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿੱਖਿਆਂ ਦੀ ਲੋੜ ਨੂੰ ਸਮਝਦਿਆਂ ਇੱਥੇ ਗਣਿਤ ਦੀ ਇਕ ਗੈਲਰੀ ਸਥਾਪਿਤ ਕੀਤੀ ਗਈ ਹੈ ਅਤੇ ਇਲੈਕਟ੍ਰੀਸਿਟ ਗੈਲਰੀ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਮਾਰਚ 2005 ਤੋਂ ਲੈ ਕੇ ਅੱਜ ਤੱਕ ਸਾਇੰਸ ਸਿਟੀ ਨੂੰ ਮਿਲੇ ਆਮ ਲੋਕਾਂ ਦੇ ਭਰਵੇਂ ਹੂੰਗਾਰੇ ਦਾ ਧੰਨਵਾਦ ਕੀਤਾ।
ਇਨੋਟੈਕ ਇੰਜੀਨੀਅਰਿੰਗ ਕੈਟਾਗਿਰੀ ਵਿਚ ਪਹਿਲਾ ਇਨਾਮ ਗੁਰੂ ਨਾਨਕ ਦੇਵ ਇੰਜੀਨੀਆਰਿੰਗ ਕਾਲਜ ਲੁfੱਧਆਣਾ ਪਹਿਲੇ (ਪ੍ਰੋਜੈਕਟ ਸੋਲਰ ਪੈਨਲ ਦੀ ਸਫ਼ਾਈ), ਚਿੱਤਕਾਰ ਇੰਜੀਨੀਅਰਿੰਗ ਅਤੇ ਤਕਨਾਲੌਜੀ ਇੰਸਟੀਚਿਊਟ ਮੋਹਾਲੀ ਦੂਜੇ ( ਪ੍ਰੋਜੈਕਟ: ਸਮਾਜਕ ਦੂਰੂੀ ਬਣਾਈ ਰੱਖਣ ਲਈ ਸਮਾਰਟ ਡੋਰ ਸਿਸਟਮ) ਅਤੇ ਜ਼ੀ ਐਨ.ਏ ਫ਼ਗਾਵਾਡਾ ਤੀਜੇ ( ਟਰੱਕ ਦੀ ਓਵਰ ਲੋਡਿੰਗ ਤੋਂ ਬਚਾਅ) ਸਥਾਨ ਤੇ ਰਿਹਾ।
ਇਨੋਟੈਕ ਦੀ ਪੋਲੀਟੈਕਨਿਕ ਕੈਟਾਗਿਰੀ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਦੀ ਟੀਮ ਨੇ ਪਹਿਲਾਂ ਇਨਾਮ( ਪ੍ਰੋਜੈਕਟ: ਆਫ਼ਤ ਪ੍ਰਬੰਧਨ ਸਿਸਟਮ)ੇ ਦੂਜਾ (ਪ੍ਰੋਜੈਕਟ: ਇਲੈਕਟ੍ਰਿਕ ਕਾਰ) ਤੇ ਤੀਜਾ (ਡਬਲਯੂ ਪਲਸ ਸਕਿਓਰਿਟੀ ਐਪ) ਇਨਾਮ ਮੇਹਰਚੰਦ ਪੋਲੀਟੈਕਨਿਕ ਕਾਲਜ ਦੀ ਟੀਮ ਨੇ ਜਿੱਤਿਆ।