ਪੀ ਐਸ ਪੀ ਸੀ ਐਲ ਦੇ ਚੈਅਰਮੈਨ ਵਿਣੁ ਪ੍ਰਸ਼ਾਦ ਨੇ ਪ੍ਰੈਸ ਕਾਨਫਰੰਸ ‘ਚ ਮਨਪ੍ਰੀਤ ਸਿੰਘ ਬਾਦਲ ਨੂੰ ਬਿਜਲੀ ਵਿਭਾਗ ਲਈ 200 ਕਰੋੜ ਰੁਪਏ ਜਾਰੀ ਕਰਨ ਲਈ ਕਿਹਾ

0
235

ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀ ਦਿਨੀ ਪੰਜਾਬ ਦੀ ਬਿਜਲੀ  ਨੂੰ ਲੈਕੇ ਇਕ ਬਿਆਨ ਆਇਆ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਬਾਹਰੋਂ ਬਿਜਲੀ ਖਰੀਦਣ ਦੇ ਲਈ ਪੈਸੇ ਨਹੀਂ ਹਨ ਲੇਕਿਨ ਅੱਜ ਪੀ ਐਸ ਪੀ ਸੀ ਐਲ ਦੇ ਚੈਅਰਮੈਨ ਵਿਣੁ ਪ੍ਰਸ਼ਾਦ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਪੰਜਾਬ ਆਪਣੀ ਬਿਜਲੀ ਸਮਰਥਾ ਪੂਰੀ ਕਰਨ ਦੇ ਲਈ ਬਾਹਰ ਤੋਂ 1000 ਮੈਗਾਵਾਟ ਦੇ ਰੂਪ ਵਿਚ ਬਿਜਲੀ ਖਰੀਦ ਰਿਹਾ ਹੈ।  ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਿਭਾਗ ਲਈ 200 ਕਰੋੜ ਰੁਪਏ ਜਾਰੀ ਕਰਨ ਦੇ ਲਈ ਵੀ ਕਿਹਾ ਹੈ।  , ਉਨ੍ਹਾਂ ਅਨੁਸਾਰ  ਪੰਜਾਬ ਵਿਚ ਇਸ ਸਮੇ 6000 ਮੈਗਵਾਟ ਬਿਜਲੀ ਦੀ ਡਿਮਾਂਡ ਹੈ ਅਤੇ ਪੰਜਾਬ ਦੇ ਕੋਲ ਇਸ ਸਮੇ ਸੋਲਰ ਅਤੇ ਹਾਈਡ੍ਰੋ ਪਲਾਂਟਸ ਤੋਂ ਇਲਾਵਾ ਕੇਂਦਰ ਤੋਂ ਮਿਲਣ ਵਾਲੀ 3000 ਮੈਗਵਾਟ ਦੇ ਨਾਲ ਸਾਡੇ ਕੋਲ 5 000 ਮੈਗਾਵਾਟ ਬਿਜਲੀ ਉਪਲਬਧ ਹੈ ਜਿਸ ਕਾਰਨ 1000 ਮੈਗਾਵਾਟ ਤੋਂ ਵੱਧ ਬਿਜਲੀ ਵਿਭਾਗ ਨੂੰ ਐਕਸਚੈਜ ਰੂਪ ਵਿੱਚੋ ਕੇਂਦਰ ਤੋਂ ਖਰੀਦਣੀ ਪੈ ਰਹੀ ਹੈ , ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਜੇਕਰ ਥਰਮਲ ਪਲਾਂਟ ਦੀ ਗੱਲ ਕਰੀਏ ਤਾ ਜਿਆਦਾਤਰ ਥਰਮਲ ਪਲਾਂਟ ਦੇ ਕੋਲ ਸਿਰਫ 2 ਤੋਂ 4 ਦਿਨ ਦਾ ਹੀ ਕੋਲਾ ਬਾਕੀ ਰਹਿ ਗਿਆ ਹੈ।