ਪਹਿਲੇ ਪੰਜਾਬੀ ਗਾਇਕ ਵਜੋਂ, ਗੁਰੂ ਰੰਧਾਵਾ ‘ਸਾ ਰੇ ਗਾ ਮਾ’ ਸ਼ੋਅ ਦੀ ਮਿਜਬਾਨੀ ਕਰਨ ਜਾ ਰਹੇ ਹਨ।

0
21

ਪਹਿਲੇ ਪੰਜਾਬੀ ਗਾਇਕ ਵਜੋਂ, ਗੁਰੂ ਰੰਧਾਵਾ ‘ਸਾ ਰੇ ਗਾ ਮਾ’ ਸ਼ੋਅ ਦੀ ਮਿਜਬਾਨੀ ਕਰਨ ਜਾ ਰਹੇ ਹਨ।
ਗੁਰੂ ਰੰਧਾਵਾ ਦੀ ‘ਸਾ ਰੇ ਗਾ ਮਾ’ ਸ਼ੋਅ ‘ਚ ਮੌਜੂਦਗੀ ਨੇ ਮਨੋਰੰਜਨ ਪ੍ਰਤੀ ਪੰਜਾਬੀਆਂ ਦੇ ਉਤਸ਼ਾਹ ਨੂੰ ਵਧਾ ਦਿੱਤਾ ਹੈ।ਗੁਰੂ ਦੀ ਇਹ ਸਫਲਤਾ ਕਈ ਪੰਜਾਬੀ ਟੈਲੈਂਟਸ ਨੂੰ ਮਨੋਰੰਜਨ ਉਦਯੋਗ ਵਿੱਚ ਆਪਣਾ ਰਾਹ ਬਣਾਉਣ ਲਈ ਪ੍ਰੇਰਿਤ ਕਰੇਗੀ।
ਇਸ ਨਾਲ, ਗੁਰੂ ਨੇ ਹਰ ਜਗ੍ਹਾ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ।ਪ੍ਰਸਿੱਧ ਗਾਇਕ ਅਤੇ ਪਰਫ਼ੋਰਮਰ ਗੁਰੂ ਰੰਧਾਵਾ ਜਲਦੀ ਹੀ ਪਾਪੂਲਰ ਸੰਗੀਤ ਪ੍ਰੋਗਰਾਮ ‘ਸਾ ਰੇ ਗਾ ਮਾ’ ਵਿੱਚ ਜੱਜ ਦੇ ਰੂਪ ਵਿੱਚ ਦਿਖਾਈ ਦੇਣ ਜਾ ਰਹੇ ਹਨ। ਇਹ ਪ੍ਰੋਗਰਾਮ 14 ਸਤੰਬਰ 2024 ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਸੀਜ਼ਨ ਬਹੁਤ ਰੋਮਾਂਚਕ ਹੋਵੇਗਾ, ਜਿਸ ਵਿੱਚ ਗੁਰੂ ਰੰਧਾਵਾ ਆਪਣੇ ਤਜਰਬੇ ਨਾਲ ਨਵੇਂ ਟੈਲੈਂਟ ਨੂੰ ਖੋਜਣ ਅਤੇ ਨਿੱਖਾਰਨ ਵਿੱਚ ਯੋਗਦਾਨ ਪਾਉਣਗੇ। ਗੁਰੂ ਰੰਧਾਵਾ, ਜੋ ਕਿ ਇੱਕ ਬੇਹੱਦ ਪ੍ਰਤਿਭਾਸ਼ਾਲੀ ਅਤੇ ਬੇਮਿਸਾਲ ਗਾਇਕ ਹਨ, ਆਪਣੇ ਤਜਰਬੇ ਨਾਲ ਨਵੇਂ ਟੈਲੈਂਟ ਦੀ ਪਛਾਣ ਕਰਨਗੇ ਅਤੇ ਉਸ ਨੂੰ ਸਵਾਰਨਗੇ। ਉਨ੍ਹਾਂ ਦੇ ਸ਼ਾਨਦਾਰ ਰਿਕਾਰਡ ਅਤੇ ਪਪੁਲੇਰਟੀ ਵੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਸੁਪਰਹਿੱਟ’ ਸ਼ਬਦ ਗੁਰੂ ਰੰਧਾਵਾ ਨਾਲ ਕੁਦਰਤੀ ਤੌਰ ‘ਤੇ ਜੁੜਿਆ ਹੋਇਆ ਹੈ।
ਐਕਟਰ ਦੇ ਤੌਰ ਤੇ ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ ‘ਸ਼ਾਹਕੋਟ’ ਦਾ ਟੀਜ਼ਰ ਆਉਣ ਨਾਲ ਹੀ ਕਾਫ਼ੀ ਚਰਚਾ ‘ਚ ਬਣਿਆ ਹੋਇਆ ਹੈ। ਇਹ ਪਹਿਲਾ ਪ੍ਰਾਜੈਕਟ ਗੁਰੂ ਰੰਧਾਵਾ ਦੇ ਕਰੀਅਰ ਵਿੱਚ ਇੱਕ ਨਵਾਂ ਚੈਪਟਰ ਹੈ ਅਤੇ ਟੀਜ਼ਰ ਨੇ ਪਹਿਲਾਂ ਹੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ‘ਸ਼ਾਹਕੋਟ’ 4 ਅਕਤੂਬਰ 2024 ਨੂੰ ਸਿਨੇਮਘਰਾਂ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ।”